28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਿਲਵਰ ਓਕ ਸਕੂਲ 'ਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈ ਆਲ ਇੰਡੀਆ ਗਰਾਸ ਰੂਟ ਹਾਕੀ ਚੈਂਪੀਅਨਸ਼ਿਪ

ਅਜੀਤ ਡੈਸਕ 05-04-2026
ਟਾਂਡਾ ਉੜਮੁੜ, 4 ਅਪ੍ਰੈਲ (ਭਗਵਾਨ ਸਿੰਘ ਸੈਣੀ)- ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਚ ਆਲ ਇੰਡੀਆ ਗਰਾਸ ਰੂਟ ਹਾਕੀ ਚੈਂਪੀਅਨਸ਼ਿਪ 2026 ਦਾ ਆਗਾਜ਼ ਸ਼ਾਨੋ-ਸ਼ੌਕਤ ਦੇ ਨਾਲ ਹੋਇਆ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿ੍ੰਸੀਪਲ ਮੁਨੀਸ਼ਾ ਸੰਗਰ ਅਤੇ ਕੋਚ ਤਰਲੋਕ ਸਿੰਘ ਦੀ ਅਗਵਾਈ ਵਿਚ ਸ਼ੁਰੂ ਹੋਏ ਇਸ ਟੂਰਨਾਮੈਂਟ ਦੇ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਅੰਡਰ 15 ਲੜਕੇ ਅਤੇ ਲੜਕੀਆਂ ਦੀਆਂ ਲਗਭਗ 16 ਟੀਮਾਂ ਹਿੱਸਾ ਲੈਣ ਜਾ ਰਹੀਆਂ | ਇਸ ਕੌਮੀ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਅਰਜੁਨ ਅਵਾਰਡੀ ਰਾਜਪਾਲ ਸਿੰਘ ਹੁੰਦਲ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ, ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਹੁਸ਼ਿਆਰਪੁਰ ਨੇ ਕੀਤਾ | ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਵਿਸ਼ੇਸ਼ ਮਹਿਮਾਨ ਦੇ ਰੂਪ ਸ਼ਾਮਿਲ ਹੋਏ | ਖੇਡ ਮੁਕਾਬਲਿਆਂ ਦੀ ਪ੍ਰਧਾਨਗੀ ਵਾਈਸ ਚੇਅਰਪਰਸਨ ਸਿਲਵਰ ਓਕ ਸਕੂਲ ਕਮਲੇਸ਼ ਕੌਰ ਅਤੇ ਸੰਸਥਾ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ, ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੀਤੀ | ਇਸ ਮੌਕੇ ਹੋਏ ਸ਼ਾਨਦਾਰ ਉਦਘਾਟਨੀ ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਮੁੱਖ ਮਹਿਮਾਨਾਂ ਐਸ.ਐਸ.ਪੀ. ਹੁੰਦਲ ਅਤੇ ਐੱਸ.ਐੱਸ.ਪੀ ਮਲਿਕ ਨੇ ਮੁਕਾਬਲਿਆਂ ਦਾ ਉਦਘਾਟਨ ਕਰਦੇ ਹੋਏ ਖਿਡਾਰੀਆ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਇਸ ਮੌਕੇ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਸਖ਼ਤ ਮਿਹਨਤ ਕਰਕੇ ਉੱਚੇ ਮੁਕਾਮ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ ਉੱਥੇ ਖੇਡ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕੀਤੇ | ਉਨ੍ਹਾਂ ਇਸ ਪੇਂਡੂ ਇਲਾਕੇ ਵਿਚ ਕੌਮਾਂਤਰੀ ਪੱਧਰ ਦੀਆਂ ਖੇਡ ਸਹੂਲਤਾਂ ਵਾਲਾ ਸਕੂਲ ਇਲਾਕੇ ਨੂੰ ਦੇਣ ਲਈ ਤਰਲੋਚਨ ਸਿੰਘ ਅਤੇ ਸਮੂਹ ਟੀਮ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਗਰਾਉਂਡ ਵਿਚੋਂ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਤਿਆਰ ਹੋਣਗੇ | ਅੱਜ ਦੇ ਪਹਿਲੇ ਮੁਕਾਬਲੇ ਵਿਚ ਲੜਕਿਆਂ ਦੇ ਮੁਕਾਬਲੇ ਵਿਚ ਪੰਜਾਬ ਦੀ ਟੀਮ ਨੇ ਉੱਤਰ ਪ੍ਰਦੇਸ਼ ਦੀ ਟੀਮ ਨੂੰ 9-4 ਗੋਲਾ ਦੇ ਅੰਤਰ ਨਾਲ ਹਰਾਇਆ | ਦੂਜੇ ਮੁਕਾਬਲੇ ਵਿਚ ਨਾਰਥ ਜ਼ੋਨ ਦੀ ਟੀਮ ਨੇ ਹਿਮਾਚਲ ਪ੍ਰਦੇਸ਼ ਦੀ ਟੀਮ ਨੂੰ 7-2 ਦੇ ਅੰਤਰ ਨਾਲ ਅਤੇ ਹਰਿਆਣਾ ਦੀ ਟੀਮ ਨੇ ਵੇਸਟ ਬੰਗਾਲ ਦੀ ਟੀਮ ਨੂੰ 5-1 ਗੋਲਾ ਦੇ ਅੰਤਰ ਨਾਲ ਹਰਾਇਆ | ਪ੍ਰਬੰਧਕਾਂ ਨੇ ਦੱਸਿਆ ਕਿ ਸਮਾਪਨ ਤੇ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਜੇਤੂ ਟੀਮਾਂ ਨੂੰ ਇਨਾਮ ਦੇਣਗੇ | ਇਸ ਮੌਕੇ ਡੀ. ਐਸ.ਪੀ ਦਵਿੰਦਰ ਸਿੰਘ ਬਾਜਵਾ, ਜਤਿੰਦਰਪਾਲ ਸਿੰਘ, ਐਸ. ਐਚ. ਓ. ਗੁਰਿੰਦਰਜੀਤ ਸਿੰਘ ਨਾਗਰਾ, ਡਾ. ਕੇਵਲ ਸਿੰਘ ਕਾਜਲ, ਡਾ. ਕਰਨ ਸੈਣੀ ਐਸ. ਐਮ. ਓ. ਟਾਂਡਾ, ਡਾ ਲਵਪ੍ਰੀਤ ਸਿੰਘ ਪਾਬਲਾ, ਫ਼ਿਰੋਜ਼ ਸ਼ੇਖ਼, ਵਾਈਸ ਪ੍ਰੈਜ਼ੀਡੈਂਟ ਰਣਧੀਰ ਸਿੰਘ, ਫਾਊਾਡਰ ਸੈਕਟਰੀ ਇਮਰਾਨ ਆਜ਼ਾਦ, ਸੰਜੇ ਸ਼ਰਮਾ, ਚੇਅਰਮੈਨ ਗਰਾਸ ਰੂਟ ਹਾਕੀ ਯੂਨਿਟ ਉੱਤਰ ਪ੍ਰਦੇਸ਼, ਤਿਰਲੋਕ ਸਿੰਘ ਚੇਅਰਮੈਨ ਗਰਾਸ ਰੂਟ ਹਾਕੀ ਯੂਨਿਟ ਪੰਜਾਬ, ਵਿਨੇ ਪੁੰਦਿਰ ਕੋਆਰਡੀਨੇਟਰ ਅਤੇ ਰਵਿੰਦਰ ਕੁਮਾਰ ਬਾਜਪਾਈ ਦੀ ਮੌਜੂਦਗੀ ਵਿਚ ਸੁਖਵਿੰਦਰਜੀਤ ਸਿੰਘ ਝਾਵਰ, ਕੇਸ਼ਵ ਸੈਣੀ, ਨੰਬਰਦਾਰ ਕੁਲਵੀਰ ਸਿੰਘ, ਮਨਜਿੰਦਰ ਸਿੰਘ ਗੋਲਡੀ, ਜੈ ਰਾਮ ਸਿੰਘ, ਰਜਿੰਦਰ ਸਿੰਘ ਦੀਪ, ਮਣੀ ਸਹਿਬਾਜ਼ਪੁਰ, ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਰਿਸੋਰਸ ਕੋਆਰਡੀਨੇਟਰ ਬਿਕਰਮਜੀਤ ਸਿੰਘ ਭੇਲਾ, ਸੰਜੀਵ ਕੁਮਾਰ ਸ਼ਰਮਾ, ਜਗਬੰਧਨ ਸਿੰਘ, ਅਮਰਜੀਤ ਕੌਰ ਸੈਣੀ, ਰਾਜਵਿੰਦਰ ਕੌਰ, ਰਾਜਵੀਰ ਕੌਰ, ਪਰਮਜੀਤ ਕੌਰ, ਗੁਰਪ੍ਰੀਤ, ਸੁਮੀਤ, ਸੁਰੇਸ਼, ਵਿਸ਼ਾਲੀ, ਵਰਿੰਦਰ, ਬਲਜੀਤ ਕੌਰ, ਕੰਚਨ, ਅਰਚਨਾ, ਨੇਹਾ, ਗੁਰਦੇਵ, ਹਰਜੀਤ, ਅਜੇ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਫੈਡਰੇਸ਼ਨ ਵਲੋਂ ਸਖ਼ਤ ਨਿਖੇਧੀ ਅਗਲੀ ਖ਼ਬਰ ਗਲੋਬਲ ਦੋਆਬਾ ਕਲੱਬ ਵਲੋਂ ਖ਼ੂਨਦਾਨ ਕੈਂਪ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।