27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਾਬਾ ਜਵਾਹਰ ਦਾਸ ਨੂੰ ਸਮਰਪਿਤ 'ਸੂਸਾਂ ਦੇ ਮੇਲੇ' ਸੰਬੰਧੀ ਪਿੰਡਾਂ 'ਚ ਕਥਾ, ਕੀਰਤਨ ਸਮਾਗਮ ਸ਼ੁਰੂ

ਅਜੀਤ ਡੈਸਕ 05-04-2026
ਸ਼ਾਮਚੁਰਾਸੀ, 4 ਅਪ੍ਰੈਲ (ਗੁਰਮੀਤ ਸਿੰਘ ਖ਼ਾਨਪੁਰੀ)-ਦੋਆਬੇ ਦੇ ਜੋੜ ਮੇਲਿਆਂ 'ਚ ਆਪਣੀ ਅਹਿਮ ਧਾਰਮਿਕ ਤੇ ਭਾਈਚਾਰਕ ਭੂਮਿਕਾ ਨਿਭਾਉਣ ਵਾਲਾ ਬਾਬਾ ਜਵਾਹਰ ਦਾਸ ਨੂੰ ਸਮਰਪਿਤ 'ਮੇਲਾ ਸੂਸਾਂ ਦਾ' ਸਬੰਧੀ ਇਲਾਕੇ ਦੇ ਪਿੰਡਾਂ 'ਚ ਮਹੀਨਾਵਾਰ ਧਾਰਮਿਕ ਸਮਾਗਮ ਸ਼ੁਰੂ ਹੋ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਹਰਭਜਨ ਸਿੰਘ ਸੇਠ ਅਤੇ ਮੈਨੇਜਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਜਵਾਹਰ ਦਾਸ ਚੈਰੀਟੇਬਲ ਟਰੱਸਟ ਪਿੰਡ ਸੂਸਾਂ (ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ) ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਦੀ ਦੇਖ-ਰੇਖ ਹੇਠ 30 ਅਪ੍ਰੈਲ ਤੱਕ ਇਲਾਕੇ ਦੇ ਪਿੰਡਾਂ ਵਿਚ ਹਰ ਰੋਜ ਧਾਰਮਿਕ ਦੀਵਾਨ ਸਜਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ | ਹਰ ਰੋਜ਼ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ 'ਚ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਬਾਬਾ ਜਵਾਹਰ ਦਾਸ ਨੂੰ ਸਮਰਪਿਤ ਸਾਲਾਨਾ ਵਿਸ਼ਾਲ ਮੇਲਾ 13, 14 ਅਤੇ 15 ਮਈ ਨੂੰ ਪਿੰਡ ਸੂਸਾਂ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ |
ਪਿਛਲੀ ਖ਼ਬਰ ਡਾ. ਨੀਲਮ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਕੈਂਪ ਦਾ ਜਾਇਜ਼ਾ ਅਗਲੀ ਖ਼ਬਰ ਖ਼ਾਲਸਾ ਏਡ ਵਲੋਂ ਸਾਂਝੀ ਖੇਤੀ ਪ੍ਰੋਜੈਕਟ ਤਹਿਤ ਪਿੰਡ ਹਾਰਟਾ ਲਈ 2 ਟਰੈਕਟਰ ਤੇ ਹੋਰ ਸੰਦ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।