ਟਾਂਡਾ ਉੜਮੁੜ -1 ਮਾਰਚ 1968 ਨੂੰ ਮੇਰਠ ਵਿਖੇ ਆਤਮਾ ਸਿੰਘ ਅਤੇ ਮਾਤਾ ਸੀਤਲ ਕੌਰ ਦੇ ਘਰ ਜਨਮੇ ਅਵਤਾਰ ਸਿੰਘ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਕੇਂਦਰੀ ਵਿਦਿਆਲਿਆਂ ਵਿਚ ਪ੍ਰਾਪਤ ਕੀਤੀ | ਇਸ ਤੋਂ ਬਾਅਦ 1982 ਵਿਚ ਦਸਵੀਂ ਤੇ 1984 ਵਿਚ ਅਹਿਮਦ ਨਗਰ ਕਾਲਜ, ਮਹਾਰਾਸ਼ਟਰ ਤੋਂ ਪਲਸ ਟੂ ਪਾਸ ਕੀਤੀ | ਉਨ੍ਹਾਂ ਨੇ ਐਸ.ਡੀ. ਕਾਲਜ ਪਠਾਨਕੋਟ ਤੋਂ ਬੀ.ਐੱਸ.ਸੀ. ਅਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਤੋਂ 1988 ਵਿਚ ਬੀ.ਐੱਡ. ਪੂਰੀ ਕੀਤੀ | ਉਨ੍ਹਾਂ ਨੇ ਆਪਣੀ ਸੇਵਾ ਦੀ ਸ਼ੁਰੂਆਤ ਸਾਵਨ ਪਬਲਿਕ ਸਕੂਲ ਪਠਾਨਕੋਟ ਤੋਂ ਕੀਤੀ ਅਤੇ 12 ਮਈ 1992 ਨੂੰ ਸਰਕਾਰੀ ਹਾਈ ਸਕੂਲ ਚੱਕ ਬਾਮੂ ਵਿਖੇ ਸਾਇੰਸ ਮਾਸਟਰ ਵਜੋਂ ਜੁਆਇਨ ਕੀਤਾ | ਲਗਪਗ 33 ਸਾਲਾਂ ਦੀ ਸ਼ਾਨਦਾਰ ਸੇਵਾ ਦੌਰਾਨ, ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ | 1 ਅਪ੍ਰੈਲ 2025 ਨੂੰ ਹੈੱਡਮਾਸਟਰ ਵਜੋਂ ਤਰੱਕੀ ਪ੍ਰਾਪਤ ਕਰਕੇ, ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਮੂਨਕ ਕਲਾਂ ਵਿਚ ਅਧਿਆਪਕਾਂ ਦੀ ਉੱਤਮ ਟੀਮ ਨਾਲ ਮਿਲ ਕੇ ਅਤੇ ਸਾਡੇ ਪਿੰਡ ਮੂਨਕ ਕਲਾਂ ਅਤੇ ਮੂਨਕ ਖ਼ੁਰਦ ਦੇ ਪਤਵੰਤੇ ਸੱਜਣਾਂ ਦੇ ਨਾਲ ਮਿਲ ਕੇ ਸਕੂਲ ਦੀ ਨੁਹਾਰ ਨੂੰ ਨਵਾਂ ਰੂਪ ਦਿੱਤਾ | ਅੱਜ 31 ਮਾਰਚ 2026 ਨੂੰ, ਉਹ ਆਪਣੀ ਸਰਕਾਰੀ ਸੇਵਾ ਤੋਂ ਸਨਮਾਨ ਸਹਿਤ ਰਿਟਾਇਰ ਹੋ ਰਹੇ ਹਨ | ਰੱਬ ਉਨ੍ਹਾਂ ਨੂੰ ਤੰਦਰੁਸਤੀ, ਖ਼ੁਸ਼ਹਾਲੀ ਤੇ ਚੜ੍ਹਦੀ ਕਲਾ ਬਖ਼ਸ਼ੇ | ਵਲੋਂ - ਕੁਲਬੀਰ ਸਿੰਘ ਗੁਰਾਇਆ