18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਅੱਜ ਛੁੱਟੀ ਵਾਲੇ ਦਿਨ ਵੀ ਖੁੱਲ੍ਹਣਗੇ ਨਗਰ ਨਿਗਮ ਦੇ ਕਾਊਾਟਰ- ਕਮਿਸ਼ਨਰ

ਅਜੀਤ ਡੈਸਕ 31-03-2026
ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਬਲਿਕ ਦੀ ਸਹੂਲਤ ਲਈ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ, ਰੈਂਟ ਅਤੇ ਵਾਟਰ ਸਪਲਾਈ ਸਾਖਾ 31 ਮਾਰਚ ਨੂੰ ਅਤੇ ਆਉਂਦੇ ਸ਼ਨੀਵਾਰ ਤੇ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹੇ ਰੱਖੇ ਜਾਣਗੇ | ਇਸ ਲਈ ਜਿਨ੍ਹਾਂ ਸ਼ਹਿਰ ਵਾਸੀਆਂ ਦੇ ਪ੍ਰਾਪਰਟੀ ਟੈਕਸ,ਵਾਟਰ ਸਪਲਾਈ ਅਤੇ ਸੀਵਰੇਜ ਬਿੱਲ, ਰੈਂਟ ਬਕਾਇਆ ਰਹਿੰਦਾ ਹੈ, ਉਹ 31 ਮਾਰਚ ਤੱਕ ਕੰਮਕਾਜੀ ਦਿਨ ਦੇ ਨਾਲ -ਨਾਲ ਸਰਕਾਰੀ ਛੁੱਟੀ, ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਵੀ ਆਪਣਾ ਬਣਦਾ ਟੈਕਸ, ਬਿੱਲ ਅਤੇ ਰੈਂਟ ਜਮ੍ਹਾਂ ਕਰਵਾ ਸਕਦੇ ਹਨ ਅਤੇ ਬਾਅਦ 'ਚ ਲੱਗਣ ਵਾਲੇ ਜੁਰਮਾਨੇ ਤੋਂ ਬਚਾਅ ਕਰ ਸਕਦੇ ਹਨ |
ਪਿਛਲੀ ਖ਼ਬਰ ਡਾ. ਕੇ.ਐੱਨ.ਐੱਸ. ਕੰਗ ਨੇ ਪਿੰਡ ਭੈਣੀ ਗੁੱਜਰਾਂ ਵਿਖੇ 6.5 ਕਿਲੋਮੀਟਰ ਲੰਬੀ ਸੜਕ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਸੱਤਾਧਾਰੀ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਦੀ ਅਰਥਵਿਵਸਥਾ ਤੇ ਕਾਨੂੰਨ ਵਿਵਸਥਾ ਗੜਬੜਾਈ- ਸੁਖਪਾਲ ਸਿੰਘ ਖਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।