12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੰਜਾਬ ਨੈਸ਼ਨਲ ਬੈਂਕ ਹਾਜੀਪੁਰ ਵਲੋਂ ਸੈਮੀਨਾਰ

ਅਜੀਤ ਡੈਸਕ 29-03-2026
ਨੰਗਲ ਬਿਹਾਲਾਂ, 28 ਮਾਰਚ (ਵਿਨੋਦ ਮਹਾਜਨ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਸਕੂਲ ਦਸਮੇਸ਼ ਪਬਲਿਕ ਸਕੂਲ ਸੀਪਰੀਆਂ ਵਿਖੇ ਪਿ੍ੰਸੀਪਲ ਸੁਮਨ ਸ਼ੁਕਲਾ ਦੀ ਅਗਵਾਈ ਹੇਠ ਪੰਜਾਬ ਨੈਸ਼ਨਲ ਬੈਂਕ ਹਾਜੀਪੁਰ ਦੇ ਕਰਮਚਾਰੀਆਂ ਵਲੋਂ ਸਕੂਲ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਨਵਦੀਪ ਕੌਰ ਸੀਨੀਅਰ ਬਰਾਂਚ ਮੈਨੇਜਰ ਹਾਜੀਪੁਰ, ਗਰੀਬਦਾਸ ਮੈਨੇਜਰ ਹਾਜੀਪੁਰ, ਅੰਮਿ੍ਤਪਾਲ ਸਿੰਘ ਅਤੇ ਵਿਸ਼ਾਲ ਸਿੰਘ ਟੀਮ ਮਾਰਕੀਟਿੰਗ ਆਦਿ ਸ਼ਾਮਿਲ ਹੋਏ | ਉਨ•ਾਂ ਨੇ ਦੱਸਿਆ ਕਿ ਸਕੂਲ ਦੇ ਟਰੱਸਟ ਵਲੋਂ ਸਾਰੇ ਕਰਮਚਾਰੀਆਂ ਦੇ ਬੱਚਤ ਖਾਤੇ ਨੂੰ ਸਕੀਮ ਕੋਡ ਵਿਚ ਪਰਿਵਰਤਨ ਕਰਵਾ ਦਿੱਤਾ ਗਿਆ ਹੈ | ਇਹ ਬੈਂਕ ਅਤੇ ਸਕੂਲ ਦੀ ਬਹੁਤ ਵਧੀਆ ਪਹਿਲ ਹੈ ਕਿ ਉਨ੍ਹਾਂ ਨੇ ਕਰਮਚਾਰੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਸਕੀਮ ਕੋਡ ਦੀਆਂ ਸਹੂਲਤਾਂ ਬਾਰੇ ਦੱਸਿਆ ਜਿਵੇਂ ਕਿ ਮੌਤ ਦੇ ਉਪਰੰਤ ਬੀਮੇ ਦੀ ਰਾਸ਼ੀ ਅਤੇ ਕਿਸੇ ਵੀ ਪ੍ਰਕਾਰ ਦੀ ਦੁਰਘਟਨਾ ਹੋਣ ਉਪਰੰਤ ਜਾਂ ਅੰਗਹੀਣਤਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੀਮਾ ਸਕੀਮ ਦੇ ਅਧੀਨ ਰਾਸ਼ੀ ਦਿੱਤੀ ਜਾਂਦੀ ਹੈ | ਇਸ ਦੇ ਇਲਾਵਾ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਜਿਵੇਂ ਕਿ ਜ਼ੀਰੋ ਬੈਲੇਂਸ ਅਕਾਊਾਟਾਂ, ਡੈਬਿਟ ਕਾਰਡ ਅਤੇ ਲੋਨ ਆਦਿ ਦੀਆਂ ਸਹੂਲਤਾਂ ਆਸਾਨੀ ਨਾਲ ਪ੍ਰਾਪਤ ਕਰਨ ਦੇ ਬਾਰੇ ਦੱਸਿਆ | ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਤੇ ਹੋਰ ਟਰੱਸਟ ਮੈਂਬਰਾਂ ਸਤਪਾਲ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ, ਹਰਿੰਦਰਜੀਤ ਸਿੰਘ, ਸੁਰਜੀਤ ਸਿੰਘ ਭੱਟੀਆਂ, ਹਰਮਨਜੀਤ ਸਿੰਘ ਅਤੇ ਦਵਿੰਦਰ ਸਿੰਘ ਨੇ ਬੈਂਕ ਦੇ ਕਰਮਚਾਰੀਆਂ ਦੁਆਰਾ ਸਕੂਲ ਵਿਚ ਲਗਾਏ ਗਏ ਸੈਮੀਨਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿਚ ਵੀ ਕਰਮਚਾਰੀਆਂ ਦੇ ਲਾਭ ਲਈ ਅਜਿਹੇ ਸੈਮੀਨਾਰ ਲੱਗਦੇ ਰਹਿਣਗੇ |
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਨਾਲ ਮੇਰਾ ਕੋਈ ਸਬੰਧ ਨਹੀਂ-ਪੰਜੋਲਾ ਅਗਲੀ ਖ਼ਬਰ ਬੱਬਰ ਅਕਾਲੀਆਂ ਦੇ ਸਾਹਸ, ਕੁਰਬਾਨੀ ਅਤੇ ਕ੍ਰਾਂਤੀ ਦੀ ਕਹਾਣੀ ਵਿਸ਼ੇ 'ਤੇ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।