12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੇਂਟ ਸੋਲਜਰ ਕਾਲਜ ਚੱਬੇਵਾਲ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 29-03-2026
ਹੁਸ਼ਿਆਰਪੁਰ, 28 ਮਾਰਚ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਬਿਜ਼ਨੈਸ ਮੈਨੇਜਮੈਂਟ ਐਂਡ ਟੈਕਨੌਲੋਜੀ, ਚੱਬੇਵਾਲ (ਹੁਸ਼ਿਆਰਪੁਰ) ਦਾ ਪੀ.ਜੀ.ਡੀ.ਸੀ.ਏ., ਬੀ.ਬੀ.ਏ., ਬੀ.ਸੀ.ਏ. ਅਤੇ ਬੀ.ਐੱਸ.ਸੀ. ਫ਼ੈਸ਼ਨ ਡਿਜ਼ਾਇਨਿੰਗ, ਬੀ.ਐੱਸ.ਸੀ. ਐੱਮ.ਐੱਲ.ਐੱਸ. ਦਾ ਨਤੀਜਾ ਸ਼ਾਨਦਾਰ ਰਿਹਾ | ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿਚ ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ ਸੰਸਥਾ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਨਾਮ ਵੀ ਰੌਸ਼ਨ ਕੀਤਾ | ਪਿ੍ੰਸੀਪਲ ਡਾ. ਇੰਦਰਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਲਵਪ੍ਰੀਤ ਨੇ 8.71 ਐਸ.ਜੀ.ਪੀ.ਏ, ਸਿਮਰਨ ਨੇ 8.52 ਐਸ.ਜੀ.ਪੀ.ਏ, ਦਿਲਪ੍ਰੀਤ ਨੇ 8.38 ਐਸ.ਜੀ.ਪੀ.ਏ, ਗੁਲਰਾਫੀਆ ਨੇ 8.10 ਐਸ.ਜੀ.ਪੀ.ਏ, ਮਨਜੋਤ ਕੌਰ ਨੇ 8.38ਐਸ.ਜੀ.ਪੀ.ਏ, ਪਿੰਕੀ ਨੇ 8, ਕਿਰਨਦੀਪ ਕੌਰ ਨੇ 7.62 ਐਸ.ਜੀ.ਪੀ.ਏ, ਸਿਮਰਨ ਨੇ 8.04 ਐਸ.ਜੀ.ਪੀ.ਏ, ਵੰਸ਼ਿਕਾ ਨੇ 8.40 ਐਸ.ਜੀ.ਪੀ.ਏ, ਗੁਰਲੀਨ ਕੌਰ ਨੇ 8.40, ਅਮਨਪ੍ਰੀਤ ਕੌਰ ਸੰਧੂ ਨੇ 8.72 ਐਸ.ਜੀ.ਪੀ.ਏ, ਜੋਤੀ ਨੇ 7.62 ਐਸ.ਜੀ.ਪੀ.ਏ, ਸੁਨੇਹਾ ਨੇ 7.62 ਐਸ.ਜੀ.ਪੀ.ਏ, ਭੁਪਿੰਦਰ ਕੌਰ ਨੇ 7.24 ਐਸ.ਜੀ.ਪੀ.ਏ, ਜ਼ਕੀਰਤ ਕੌਰ ਨੇ 7.52 ਐਸ.ਜੀ.ਪੀ.ਏ, ਸੁਮਨ ਨੇ 7.41 ਐਸ.ਜੀ.ਪੀ.ਏ, ਆਂਚਲ ਨੇ 7.59 ਐਸ.ਜੀ.ਪੀ.ਏ, ਮਨੀਸ਼ਾ ਨੇ 7.22 ਐਸ.ਜੀ.ਪੀ.ਏ, ਮੇਘਾ ਨੇ 7.00 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਆਪਣੀ ਯੋਗਤਾ ਦਾ ਪ੍ਰਮਾਣ ਦਿੱਤਾ | ਪਿ੍ੰਸੀਪਲ ਡਾ. ਇੰਦਰਪਾਲ ਸਿੰਘ ਨੇ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਤੇ ਸਟਾਫ਼ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਵਧੀਆ ਨਤੀਜੇ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ | ਗਰੁੱਪ ਦੇ ਚੇਅਰਮੈਨ ਅਨੀਲ ਚੋਪੜਾ ਤੇ ਵਾਇਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ 'ਚ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ ਅਗਲੀ ਖ਼ਬਰ ਰਾਮ ਨੌਮੀ ਦੇ ਸੰਬੰਧ ਵਿਚ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।