11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਕਾਰੀ ਸੈਕੰਡਰੀ ਸਕੂਲ ਫ਼ਤਿਹਪੁਰ ਭੱਟਲਾਂ ਦੀਆਂ ਨਾਨ-ਬੋਰਡ ਜਮਾਤਾਂ ਦਾ ਨਤੀਜਾ 100 ਫ਼ੀਸਦੀ ਰਿਹਾ

ਅਜੀਤ ਡੈਸਕ 29-03-2026
ਪੱਸੀ ਕੰਢੀ, 28 ਮਾਰਚ (ਜਗਤਾਰ ਸਿੰਘ ਰਜਪਾਲਮਾ)- ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਫਤਿਹਪੁਰ-ਭੱਟਲਾਂ ਵਿਖੇ ਅੱਜ ਕਾਰਜਕਾਰੀ ਪਿ੍ੰਸੀਪਲ ਬਲਦੇਵ ਸਿੰਘ ਧੁੱਗਾ ਦੀ ਪ੍ਰਧਾਨਗੀ ਹੇਠ ਮੈਗਾ ਪੀ. ਟੀ. ਐਮ ਕੀਤੀ ਗਈ ਜਿਸ ਵਿਚ ਐੱਸ. ਐਮ. ਸੀ. ਚੇਅਰਮੈਨ ਭਾਰਤ ਭੂਸ਼ਣ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਸ ਮੌਕੇ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਨਾਨ-ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਬਲਦੇਵ ਸਿੰਘ ਧੁੱਗਾ ਨੇ ਦੱਸਿਆ ਕਿ ਛੇਵੀਂ, ਸੱਤਵੀਂ, ਅੱਠਵੀਂ, ਨੌਵੀਂ ਅਤੇ ਗਿਆਰ੍ਹਵੀਂ ਨਾਨ-ਬੋਰਡ ਜਮਾਤਾਂ ਦਾ ਨਤੀਜਾ 100 ਫ਼ੀਸਦੀ ਰਿਹਾ, ਜਿਸ ਦਾ ਸਿਹਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਜਮਾਤ ਛੇਵੀਂ 'ਚੋਂ ਸਿਮਰਪ੍ਰੀਤ ਕੌਰ ਨੇ ਪਹਿਲਾ, ਜਾਨਵੀ ਨੇ ਦੂਸਰਾ ਤੇ ਹਰਸਿਮਰਨ ਕੌਰ ਨੇ ਤੀਸਰਾ, ਸੱਤਵੀਂ ਜਮਾਤ 'ਚੋਂ ਲਕਸ਼ ਠਾਕੁਰ ਨੇ ਪਹਿਲਾ, ਸਿਮਰਨ ਕੌਰ ਨੇ ਦੂਸਰਾ, ਭਾਰਤ ਠਾਕੁਰ ਨੇ ਤੀਸਰਾ, ਨੌਵੀਂ ਜਮਾਤ 'ਚੋਂ ਈਸ਼ਾ ਰਾਣੀ ਨੇ ਪਹਿਲਾ, ਸਾਨਵੀ ਨੇ ਦੂਸਰਾ, ਵੰਸ਼ ਡਡਵਾਲ ਨੇ ਤੀਸਰਾ ਅਤੇ 11ਵੀਂ ਜਮਾਤ ਆਰਟਸ ਗਰੁੱਪ 'ਚੋਂ ਦੀਕਸ਼ਾ ਨੇ ਪਹਿਲਾ, ਚਾਹਤ ਡਡਵਾਲ ਨੇ ਦੂਸਰਾ ਤੇ ਕਿਰਨਦੀਪ ਕੌਰ ਨੇ ਤੀਸਰਾ, ਕਾਮਰਸ ਗਰੁੱਪ 'ਚੋਂ ਪਲਕ ਨੇ ਪਹਿਲਾ, ਮੁਸਕਾਨ ਠਾਕੁਰ ਨੇ ਦੂਜਾ, ਅਕਾਸ਼ੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਊਸ਼ਾ ਦੇਵੀ, ਸਰਪੰਚ ਰਵਿੰਦਰ ਕੁਮਾਰ, ਸਾਬਕਾ ਸਰਪੰਚ ਕੁਲਵੀਰ ਸਿੰਘ, ਸਮਾਜ ਸੇਵਕ ਹੌਲਦਾਰ ਪੁਸ਼ਪਿੰਦਰ ਸਿੰਘ, ਲੈਕਚਰਾਰ ਗੁਰਦੀਪ ਸਿੰਘ, ਲੈਕਚਰਾਰ ਜਸਵਿੰਦਰ ਸਿੰਘ ਸਹੋਤਾ, ਲੈਕਚਰਾਰ ਸੰਜੀਵ ਕੁਮਾਰ, ਲੈਕਚਰਾਰ ਅੰਮਿ੍ਤਪਾਲ ਸਿੰਘ, ਲੈਕਚਰਾਰ ਤਿਲਕ ਰਾਜ, ਅਨੂਪ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ, ਦਲਬੀਰ ਸਿੰਘ, ਲਖਵੀਰ ਸਿੰਘ, ਸਚਿਨ ਕੁਮਾਰ ਬੀਆਰਸੀ ਭੁੰਗਾ-2, ਦੇਵ ਦੱਤ ਸ਼ਰਮਾ, ਮੋਹਨ ਲਾਲ, ਸੁਮਨ ਬਾਲਾ, ਰੋਜ਼ੀ ਸ਼ਰਮਾ, ਮਮਤਾ ਦੇਵੀ, ਸਵਿਤਾ, ਰਮਨੀਤ ਕੌਰ, ਸਮੂਹ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ, ਸੀ. ਐਮ.ਸੀ. ਅਤੇ ਪੰਚਾਇਤ ਦੇ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਐਸ.ਪੀ.ਐਨ. ਕਾਲਜ ਵਿਖੇ ਰਸਾਇਣ ਵਿਗਿਆਨ ਦੇ ਖੇਤਰ 'ਚ ਰੋਜ਼ਗਾਰ ਦੇ ਮੌਕਿਆਂ ਬਾਰੇ ਰਾਸ਼ਟਰੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਦਸੂਹਾ ਹਲਕੇ 'ਚ ਵੱਡਾ ਸਿਆਸੀ ਝਟਕਾ, ਪਿੰਡ ਸਾਹੂ ਦੀ ਪੰਚਾਇਤ ਆਮ ਆਦਮੀ ਪਾਰਟੀ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।