09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

40 ਗ੍ਰਾਮ ਹੈਰੋਇਨ ਸਮੇਤ 3 ਕਾਬੂ

ਅਜੀਤ ਡੈਸਕ 29-03-2026
ਚੱਬੇਵਾਲ, 28 ਮਾਰਚ ( ਰਾਜੀਵ ਭਾਰਦਵਾਜ)-ਥਾਣਾ ਚੱਬੇਵਾਲ ਅਧੀਨ ਪੈਂਦੀ ਪੁਲਿਸ ਚੌਕੀ ਜੇਜੋਂ ਦੇ ਇੰਚਾਰਜ ਵਲੋਂ ਤਿੰਨ ਨੌਜਵਾਨਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ਼ ਹੁਸ਼ਿਆਰਪੁਰ ਵਲੋਂ ਸਰਕਾਰੀ ਸਕੂਲ ਜੇਜੋਂ ਦੇ ਨਜ਼ਦੀਕ ਕਰੇਟਾ ਕਾਰ ਨੰਬਰ ਪੀ.ਬੀ. 13 ਬੀ.ਐਫ-0717 'ਚ ਸਵਾਰ 3 ਨੌਜਵਾਨਾਂ ਨੂੰ 40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ | ਸੀ.ਆਈ.ਏ. ਸਟਾਫ਼ ਦੇ ਕਰਮਚਾਰੀ ਸੰਦੀਪ ਕੁਮਾਰ ਬਾਹਤੀ, ਪਰਮਿੰਦਰ ਕਠਿਆਲ, ਰਮਨਦੀਪ ਸਿੰਘ, ਨਵੀਨ ਕੁਮਾਰ ਅਤੇ ਅਰੁਣਦੀਪ ਸਿੰਘ ਨੇ ਥਾਣਾ ਚੱਬੇਵਾਲ ਦੇ ਪਿੰਡ ਜੇਜੋਂ 'ਚ ਉਕਤ ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕਲੋਂ ਹੈਰੋਇਨ ਸਮੇਤ ਇਕ ਕੰਪਿਊਟਰ ਕੰਡਾ ਵੀ ਬਰਾਮਦ ਹੋਇਆ | ਕਾਬੂ ਕੀਤੇ ਨੌਜਵਾਨਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਮਹਿੰਦਰ ਸਿੰਘ ਵਾਸੀ ਮਾਹਿਲਪੁਰ, ਹਰਕਮਲਜੋਤ ਸਿੰਘ ਉਰਫ਼ ਕਮਲ ਪੁੱਤਰ ਗੁਰਦੇਵ ਸਿੰਘ ਵਾਸੀ ਮਾਹਿਲਪੁਰ ਅਤੇ ਸੰਦੀਪ ਸਿੰਘ ਉਰਫ਼ ਬੱਬਲੂ ਪੁੱਤਰ ਰਾਮ ਸਿੰਘ ਵਾਸੀ ਮੁੱਖੋਮਜਾਰਾ ਵਜੋਂ ਹੋਈ |
ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਜੀ.ਟੀ.ਬੀ. ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਬੀ.ਸੀ.ਏ. ਸਮੈਸਟਰ ਤੀਜੇ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।