09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਡੀ. ਏ. ਵੀ. ਯੂਨੀਵਰਸਿਟੀ ਜਲੰਧਰ ਦੇ ਵਿਦਿਆਰਥੀਆਂ ਵਲੋਂ ਆਰ.ਆਰ.ਐਮ.ਆਰਟੀਜ਼ਮ ਥੈਰਾਪਿਊਟਿਕ ਸਕੂਲ ਦਾ ਦੌਰਾ

ਅਜੀਤ ਡੈਸਕ 29-03-2026
ਹੁਸ਼ਿਆਰਪੁਰ, 28 ਮਾਰਚ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਵੱਲੋਂ ਚਲਾਏ ਜਾ ਰਹੇ ਆਰ.ਆਰ.ਐਮ. ਆਰਟੀਜ਼ਮ ਥੈਰਾਪਿਊਟਿਕ ਸਕੂਲ ਦਾ ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਦੇ ਸਾਇਕੋਲਾਜੀ ਵਿਭਾਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਦੌਰਾ ਕੀਤਾ | ਸਕੂਲ 'ਚ 55 ਮੈਂਬਰੀ ਟੀਮ ਦਾ ਪਹੁੰਚਣ 'ਤੇ ਸੈਂਟਰ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਸੈਂਟਰ ਸੰਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਿਦਿਆਰਥੀ ਚੱਲ ਰਹੇ ਸਕੂਲ 'ਚ ਬੱਚਿਆਂ ਅਤੇ ਸਪੈਸ਼ਲ ਐਜੂਕੇਟਰਜ਼ ਨੂੰ ਮਿਲੇ | ਉਨ੍ਹਾਂ ਬੱਚਿਆਂ ਨੂੰ ਥੈਰੇਪਿਸਟਸ ਵੱਲੋਂ ਦਿੱਤੀ ਜਾ ਰਹੀ ਆਕਊਪੇਸ਼ਨਲ ਅਤੇ ਸਪੀਚ ਥੈਰਪੀਜ਼ ਨੂੰ ਦੇਖਿਆ | ਆਰ.ਆਰ.ਐਮ. ਆਰਟੀਜ਼ਮ ਸਕੂਲ ਦੀ ਪਿ੍ੰ. ਅਨਿਸ਼ਮਾ ਸ਼ਰਮਾ ਅਤੇ ਸੋਨਾਲੀਕਾ ਅਤੇ ਸੀ.ਐਮ.ਆਰ. ਪ੍ਰੋਜੈਕਟ ਮੈਨੇਜਰ ਸੰਗੀਤਾ ਹਾਂਡਾ ਅਤੇ ਸੀ.ਐਸ.ਆਰ. ਪੋ੍ਰਜੈਕਟਸ ਕੋਆਰਡੀਨੇਟਰ ਨੀਰਜ ਮਨੋਚਾ ਨੇ ਦੱਸਿਆ ਕਿ ਸੋਨਾਲੀਕਾ ਗਰੁੱਪ ਵੱਲੋਂ ਸੀ.ਐਸ.ਆਰ. ਵਿਭਾਗ ਦੇ ਤਹਿਤ ਆਰ.ਆਰ.ਐਮ. ਆਰਟੀਜ਼ਮ ਸਕੂਲ ਸਮੇਤ ਅਨੇਕਾਂ ਸਮਾਜਿਕ ਅਤੇ ਅਧਿਆਤਮਿਕ ਪ੍ਰੋਜੈਕਟ ਪ੍ਰਮੁੱਖ ਸਮਾਜਿਕ ਅਤੇ ਅਧਿਆਤਮਿਕ ਮਾਰਗ ਦਰਸ਼ਕ ਮੈਡਮ ਸੰਗੀਤਾ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਆਰਟੀਜ਼ਮ ਇਲਾਕੇ ਦੀ ਵੱਡੀ ਸਮੱਸਿਆ ਹੈ, ਮਾਪਿਆਂ ਵੱਲੋਂ ਜੇਕਰ ਬੱਚਿਆਂ 'ਤੇ ਮਿਹਨਤ ਕਰਕੇ ਬੱਚਿਆਂ ਨੂੰ ਆਰਟੀਜਮ ਤੋਂ ਨਿਜਾਤ ਦਿਵਾਉਣ ਦੀ ਸੋਚ ਲੈਣ ਤਾਂ ਸਮਾਜ ਦੀ ਮੁੱਖ ਧਾਰਾ ਨਾਲ ਬੱਚਿਆਂ ਨੂੰ ਜੋੜਿਆ ਜਾ ਸਕਦਾ ਹੈ | ਇਸ ਮੌਕੇ ਵਿਦਿਆਰਥੀਆਂ ਨੇ ਸਵਾਲ ਕੀਤੇ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ | ਇਸ ਮੌਕੇ ਆਰਟੀਜਮ ਸਕੂਲ ਦੀ ਸਪੀਚ ਥੈਰੇਪਿਸਟ ਪਲਕ ਵਾਲੀਆ, ਆਕਊਪੇਸ਼ਨਲ ਥੈਰੇਪਿਸਟ ਮਹਿਕ, ਕਨੀਕਾ, ਸਰੀਤਾ, ਹਰਮਨਜੀਤ, ਮਨਜੀਤ, ਸੋਨਮ,ਦੀਕਸ਼ਾ ਸ਼ਰਮਾ, ਯਾਮਨੀ ਅਤੇ ਫਿਜ਼ੀਕਲ ਟੇ੍ਰਨਰ ਜੋਤੀ ਨੇ ਵੀ ਬੱਚਿਆਂ ਨੂੰ ਕਰਵਾਈ ਜਾਣ ਵਾਲੀ ਥੈਰੇਪੀਜ਼ ਦੇ ਬਾਰੇ ਜਾਣਕਾਰੀ ਦਿੱਤੀ | ਸਕੂਲ 'ਚ ਪਹੁੰਚੇ ਡਾ. ਪ੍ਰਤਿਮਾ ਨੇ ਸੰਗੀਤਾ ਮਿੱਤਲ ਅਤੇ ਸੋਨਾਲੀਕਾ ਮੈਨੇਜਮੈਂਟ ਦਾ ਧੰਨਵਾਦ ਕੀਤਾ | ਇਸ ਮੌਕੇ ਵਿਦਿਆਰਥੀਆਂ ਨਾਲ ਜਾਗਿ੍ਤੀ ਨਾਗਪਾਲ, ਅਲਕਾ ਠਾਕੁਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਗਾਬੜੀਆ ਵਲੋਂ ਸੁਰਜੀਤ ਸਿੰਘ ਕੈਰੇ ਨੂੰ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਨਿਯੁਕਤ ਕਰਨ ਉਪਰੰਤ ਨਿਯੁਕਤੀ ਪੱਤਰ ਭੇਟ ਅਗਲੀ ਖ਼ਬਰ ਲੋਕਾਂ ਨੇ ਮਾਈਨਿੰਗ ਵਾਲੇ ਟਿੱਪਰਾਂ ਨੂੰ ਰੋਕ ਕੇ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।