15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ਼੍ਰੋਮਣੀ ਅਕਾਲੀ ਦਲ (ਬ) ਦੇ ਪਲੇਟਫ਼ਾਰਮ 'ਤੇ ਲੋਕਾਂ ਦੀ ਵੱਡੀ ਭੀੜ ਜਮ੍ਹਾਂ ਹੋਣ ਲੱਗੀ- ਦਾਤਾ

ਅਜੀਤ ਡੈਸਕ 28-03-2026
ਚੌਲਾਂਗ, 27 ਮਾਰਚ (ਸੁਖਦੇਵ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਪਿ੍ਥੀਪਾਲ ਸਿੰਘ ਦਾਤਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾ ਮਤਾ ਇਤਿਹਾਸ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪਲੇਟਫ਼ਾਰਮ 'ਤੇ ਲੋਕਾਂ ਦੀ ਵੱਡੀ ਭੀੜ ਜਮਾਂ ਹੋਣ ਲੱਗੀ ਹੈ | ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਪੰਜਾਬ ਵਿਚ ਸਰਪਲਸ ਬਿਜਲੀ ਸੂਬਾ ਬਣਿਆ ਹੈ | ਭਾਖੜਾ ਡੈਮ ਤੋਂ ਸਿਵਾਏ ਪੰਜਾਬ ਵਿਚ ਜਿੰਨੇ ਵੀ ਡੈਮ ਜਾਂ ਬਿਜਲੀ ਥਰਮਲ ਪਲਾਂਟ ਲੱਗੇ ਹਨ | ਉਹ ਅਕਾਲੀ ਸਰਕਾਰ ਸਮੇਂ ਹੀ ਸਥਾਪਤ ਹੋਏ ਹਨ | ਕਣਕ ਅਤੇ ਝੋਨੇ ਦੀ ਫ਼ਸਲ ਤੇ ਐੱਮ. ਐੱਸ. ਪੀ. ਦੀ ਅਕਾਲੀ ਸਰਕਾਰ ਦੀ ਦੇਣ ਹੈ | ਮੌਜੂਦਾ ਪੰਜਾਬ ਸਰਕਾਰ ਦੀ ਕਰੜੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨੀ ਮਸਲਿਆਂ ਤੇ ਪੰਜਾਬ ਸਰਕਾਰ ਦੀ ਬੇਰੁਖ਼ੀ ਹੋਣ ਕਰਕੇ ਕਿਸਾਨ ਡਾਢੇ ਪਰੇਸ਼ਾਨ ਹਨ | 'ਆਪ' ਸਰਕਾਰ ਦੇ ਵਾਅਦੇ ਅਤੇ ਦਾਅਵੇ ਚਕਨਾਚੂਰ ਹੋ ਗਏ ਹਨ | ਅਖੀਰ ਵਿਚ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਮੁੜ ਅਕਾਲੀ ਦਲ ਨਾਲ ਜੁੜ ਰਹੇ ਹਨ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਚੌਲਾਂਗ ਦੀ ਮੀਟਿੰਗ 30 ਮਾਰਚ ਨੂੰ ਦੁਪਹਿਰ 2 ਵਜੇ ਅੱਡਾ ਚੌਲਾਂਗ ਵਿਖੇ ਹੋਵੇਗੀ, ਜਿਸ ਨੂੰ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਸੰਬੋਧਨ ਕਰਨਗੇ | ਇਸ ਮੌਕੇ ਦਾਤਾ ਨਾਲ ਕਸ਼ਮੀਰ ਸਿੰਘ, ਕਾਹਨ ਸਿੰਘ, ਜਤਿੰਦਰ ਸਿੰਘ, ਸੁਰਜੀਤ ਸਿੰਘ ਜੌੜਾ, ਕਸ਼ਮੀਰ ਸਿੰਘ, ਚੈਨ ਸਿੰਘ, ਪਰਮਜੀਤ ਸਿੰਘ ਬਾਠ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਤੇ ਮੈਡੀਕਲ ਜਾਂਚ ਕੈਂਪ ਅੱਜ ਅਗਲੀ ਖ਼ਬਰ ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਣਾ ਵਿਖੇ ਰਾਮ ਨÏਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।