15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਾਹਘਾ ਬਾਰਡਰ ਵਪਾਰ ਖੋਲ੍ਹਣ ਦੇ ਪੱਖ 'ਚ ਕਾਨਫ਼ਰੰਸ ਅੱਜ- ਸਿੰਗੜੀਵਾਲਾ

ਅਜੀਤ ਡੈਸਕ 28-03-2026
ਹੁਸ਼ਿਆਰਪੁਰ, 27 ਮਾਰਚ (ਨਰਿੰਦਰ ਸਿੰਘ ਬੱਡਲਾ)-ਸ਼੍ਰੋਮਣੀ ਅਕਾਲੀ ਦਲ (ਅ) ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਦੁਹਰਾਉਂਦਾ ਹੈ ਕਿ ਵਾਹਘਾ ਬਾਰਡਰ ਰਾਹੀਂ ਸਰਹੱਦੀ ਵਪਾਰ ਨੂੰ ਤੁਰੰਤ ਦੁਬਾਰਾ ਸ਼ੁਰੂ ਕੀਤਾ ਜਾਵੇ | ਪਾਰਟੀ ਇਸ ਨੂੰ ਆਰਥਿਕ ਪੁਨਰਜਾਗਰਣ, ਖੇਤਰੀ ਸਹਿਯੋਗ ਅਤੇ ਟਿਕਾਊ ਅਮਨ ਲਈ ਬਹੁਤ ਜ਼ਰੂਰ ਮੰਨਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਬਾਘਾ ਬਾਰਡਰ 'ਤੇ 28 ਮਾਰਚ ਦਿਨ ਸ਼ਨਿਚਰਵਾਰ ਨੂੰ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ਕੀਤੀ ਜਾ ਰਹੀ ਕਾਨਫ਼ਰੰਸ ਸਬੰਧੀ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ 'ਚ ਵਪਾਰ ਦੀ ਦੁਬਾਰਾ ਸ਼ੁਰੂਆਤ ਨਾਲ ਖ਼ਿੱਤੇ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ, ਜੋ ਇਸ ਸਮੇਂ ਸੀਮਤ ਮਾਰਕੀਟ ਪਹੁੰਚ, ਕੀਮਤਾਂ ਵਿਚ ਉਤਾਰ-ਚੜ੍ਹਾਅ ਅਤੇ ਵਧ ਰਹੀਆਂ ਲਾਗਤਾਂ ਦਾ ਸਾਹਮਣਾ ਕਰ ਰਹੇ ਹਨ | ਨਜ਼ਦੀਕੀ ਅਤੇ ਵੱਡੀ ਮਾਰਕੀਟ ਤੱਕ ਪਹੁੰਚ ਨਾਲ ਉਨ੍ਹਾਂ ਨੂੰ ਆਪਣੇ ਉਤਪਾਦਾਂ ਦੀ ਵਧੀਆ ਕੀਮਤ ਮਿਲੇਗੀ ਅਤੇ ਘਰੇਲੂ ਮੰਡੀਆਂ 'ਤੇ ਨਿਰਭਰਤਾ ਘਟੇਗੀ |
ਪਿਛਲੀ ਖ਼ਬਰ ਐੱਸ. ਪੀ. ਐੱਨ. ਕਾਲਜ ਦੀਆਂ ਵਿਦਿਆਰਥਣਾਂ ਦਾ ਗਣਿਤ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮੁਹੱਲਾ ਕਲੀਨਿਕ ਦਾ ਉਦਘਾਟਨ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।