15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਡੀ.ਐੱਮ. ਰੰਧਾਵਾ ਵਲੋਂ ਕੀਤੀ ਆਤਮ ਹੱਤਿਆ ਦੇ ਰੋਸ ਵਜੋਂ ਕਾਂਗਰਸ ਕਮੇਟੀ ਭੂੰਗਾ ਨੇ ਕੱਢਿਆ ਮੋਮਬੱਤੀ ਮਾਰਚ

ਅਜੀਤ ਡੈਸਕ 28-03-2026
ਹਰਿਆਣਾ, 27 ਮਾਰਚ (ਹਰਮੇਲ ਸਿੰਘ ਖੱਖ)- ਪੰਜਾਬ ਰਾਜ ਗੋਦਾਮ ਨਿਗਮ (ਵੇਅਰ ਹਾਊਸ) ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵਲੋਂ ਕੀਤੀ ਆਤਮ-ਹੱਤਿਆ ਦੇ ਰੋਸ ਵਜੋਂ ਬਲਾਕ ਭੂੰਗਾ ਕਾਂਗਰਸ ਕਮੇਟੀ ਵਲੋਂ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਤੇ ਬਲਾਕ ਪ੍ਰਧਾਨ ਮਨਿੰਦਰ ਸਿੰਘ ਟਿੰਮੀ ਸ਼ਾਹੀ ਦੀ ਅਗਵਾਈ 'ਚ ਪਿੰਡ ਭੂੰਗਾ ਵਿਖੇ ਵਿਖੇ ਕੈਂਡਲ ਮਾਰਚ ਕੱਢਿਆ ਗਿਆ¢ ਇਹ ਮਾਰਚ ਟਿੰਮੀ ਸ਼ਾਹੀ ਦੇ ਘਰ ਤੋਂ ਸ਼ੁਰੂ ਹੋਇਆ, ਜੋ ਬਸ ਅੱਡਾ, ਬਜ਼ਾਰ ਹੁੰਦਾ ਹੋਇਆ ਸਰਕਾਰੀ ਸੀਨੀ: ਸੈਕੰ: ਸਕੂਲ ਚÏਾਕ ਵਿਖੇ ਸਮਾਪਤ ਹੋਇਆ¢ ਇਸ ਮÏਕੇ ਕਾਂਗਰਸੀ ਵਰਕਰਾਂ ਵਲੋਂ ਸੂਬਾ ਸਰਕਾਰ, ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ¢ ਇਸ ਮÏਕੇ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਸੂਬੇ 'ਚ 2022 ਦÏਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇ ਤੋ ਹੀ ਪੰਜਾਬ ਅੰਦਰ ਅਫਸਰਸ਼ਾਹੀ ਆਪਣੇ ਹਿੱਤਾਂ ਦੀ ਪੂਰਤੀ ਲਈ ਦਬਾਅ ਬਣਾਇਆ ਹੋਇਆ ਹੈ ਤੇ ਹੁਣ ਸਿਲਸਿਲਾ ਉਹਨਾਂ ਦੇ ਪਰਿਵਾਰਾਂ ਤੱਕ ਵੀ ਪਹੁੰਚ ਗਿਆ ਹੈ¢ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਵਾਲੀ ਸਰਕਾਰ ਬਣਾਈ ਗਈ ਸੀ ਪਰ ਇਹ ਤਾਂ ਸਰਕਾਰ ਬਦਲੇ ਲੈਣ ਵਾਲੀ ਬਣੀ ਹੋਈ ਹੈ¢ ਉਨ੍ਹਾਂ ਮੰਗ ਕੀਤੀ ਕਿ ਡੀ. ਐਮ ਗਗਨਦੀਪ ਸਿੰਘ ਰੰਧਾਵਾ ਦੇ ਕੇਸ ਦੀ ਸੀ.ਬੀ.ਆਈ ਇਨਕੁਆਰੀ ਹੋਣੀ ਚਾਹੀਦੀ ਹੈ ਤਾਂ ਜੋ ਇਸ ਕੇਸ ਦੇ ਅਸਲੀ ਤੱਥ ਸਾਹਮਣੇ ਆ ਸਕਣ¢ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੀ ਜਿੰਮੇਵਾਰੀ ਲੈਂਦੇ ਹੋਏ ਮੁੱਖ ਮੰਤਰੀ ਦੇ ਪੱਦ ਤੋੰ ਅਸਤੀਫਾ ਦੇਣ¢ ਇਸ ਮÏਕੇ ਮਨਿੰਦਰ ਸਿੰਘ ਟਿੰਮੀ ਸ਼ਾਹੀ ਬਲਾਕ ਪ੍ਰਧਾਨ ਭੂੰਗਾ ਕਾਂਗਰਸ ਕਮੇਟੀ ਧਰਮਿੰਦਰ ਘੁੱਗੀ, ਸਰਬਜੀਤ ਸਿੰਘ ਕੰਗ, ਚਰਨਜੀਤ ਸਿੰਘ ਲਾਲੀ, ਸੁਖਵਿੰਦਰ ਸਿੰਘ ਪੰਨੂ, ਪ੍ਰਕਾਸ਼ ਸਿੰਘ ਪੰਡੋਰੀ, ਕਮਲਜੀਤ ਸਿੰਘ ਸ਼ਾਹੀ, ਦਿਲਬਾਗ ਸਿੰਘ ਧੂਤ, ਰੇਸ਼ਮ ਲਾਲ ਕੋਟਲੀ, ਪਵਨ ਕੁਮਾਰ ਸ਼ਰਮਾ, ਸੁਰਿੰਦਰ ਪਾਲ, ਸੁਖਦੇਵ ਸਿੰਘ, ਕੁਲਦੀਪ ਸਿੰਘ ਫਾਂਬੜਾ, ਗੁਰਭਜਨ ਸਿੰਘ, ਗੁਰਬਖਸ਼ ਸਿੰਘ, ਅਮਰੀਕ ਸਿੰਘ ਵਾਲੀਆ, ਗੁਰਦੇਵ ਸਿੰਘ, ਉਪਕਾਰ ਸਿੰਘ ਅੱਭੋਵਾਲ, ਰਾਜੇਸ਼ ਕੁਮਾਰ, ਰਾਵਲ ਸਿੰਘ ਨੂਰਪੁਰ ਤੇ ਹੋਰ ਹਾਜਰ ਸਨ¢
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਧੁੱਗਾ ਨੂੰ ਐੱਸ. ਸੀ. ਵਿੰਗ ਦਾ ਸੀਨੀ: ਮੀਤ ਪ੍ਰਧਾਨ ਬਣਨ 'ਤੇ ਸਨਮਾਨ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਯਾਤਰਾ ਕਰਵਾਉਣੀ ਸ਼ਲਾਘਾਯੋਗ ਕਦਮ- ਰਣਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।