27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਖੇਲੋ ਮਾਸਟਰ ਨੈਸ਼ਨਲ ਗੇਮਜ਼ 'ਚ ਹੁਸ਼ਿਆਰਪੁਰ ਦੀਆਂ ਮਹਿਲਾ ਖਿਡਾਰਨਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ

ਕੋਚ ਅਰਵਿੰਦਰ ਕੌਰ ਰੋਜ਼ੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ |
ਖੇਲੋ ਮਾਸਟਰ ਨੈਸ਼ਨਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਹੁਸ਼ਿਆਰਪੁਰ ਦੀਆਂ ਖਿਡਾਰਨਾਂ |
26-03-2026
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਖੇਲੋ ਮਾਸਟਰ ਪੰਜਾਬ ਦੀ ਪ੍ਰਧਾਨ ਅਰਵਿੰਦਰ ਕੌਰ ਰੋਜ਼ੀ ਦੀ ਅਗਵਾਈ ਹੇਠ ਚੰਡੀਗੜ੍ਹ 'ਚ ਹੋਈਆਂ ਖੇਲੋ ਮਾਸਟਰ ਨੈਸ਼ਨਲ ਖੇਡਾਂ 'ਚ ਹੁਸ਼ਿਆਰਪੁਰ ਦੀਆਂ ਖਿਡਾਰਨਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਉਕਤ ਖੇਡਾਂ 'ਚ ਪੰਜਾਬ ਦੀਆਂ ਮਹਿਲਾ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 50 ਪਲੱਸ ਅਤੇ 40 ਪਲੱਸ ਉਮਰ ਵਰਗਾਂ 'ਚ ਸੋਨੇ ਅਤੇ ਚਾਂਦੀ ਤੇ ਤਗਮੇ ਜਿੱਤੇ | ਇਨ੍ਹਾਂ ਖੇਡਾਂ 'ਚ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਵਾਰਿਅਰਜ਼ ਕਲੱਬ ਚੰਡੀਗੜ੍ਹ ਅਤੇ ਪਾਵਰ ਪਲੇ ਪੰਜਾਬ ਕਲੱਬ ਦੀਆਂ ਟੀਮਾਂ ਨੇ ਹਿੱਸਾ ਲਿਆ | ਉਕਤ ਖੇਡਾਂ 'ਚ ਕੋਚ ਮੈਡਮ ਉਮਾ ਜੱਗੀ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਹੁਸ਼ਿਆਰਪੁਰ ਦੀਆਂ ਮਹਿਲਾ ਖਿਡਾਰਨਾਂ ਸੋਨੀਆ ਰਾਣੀ, ਮੰਜੂ ਬਾਲਾ, ਪ੍ਰਵੀਨ ਕੁਮਾਰੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਰਣਜੀਤ, ਮੋਨਿਕਾ ਸ਼ਰਮਾ ਨੀਤੀ ਅਤੇ ਗੁਰਪ੍ਰੀਤ ਕੌਰ ਨੇ ਹਿੱਸਾ ਲਿਆ | ਪੰਜਾਬ ਦੀ ਟੀਮ ਨੇ 50+ ਉਮਰ ਵਰਗ 'ਚ ਸੋਨੇ ਦੇ ਮੈਡਲ ਅਤੇ 40+ ਉਮਰ ਵਰਗ 'ਚ ਚਾਂਦੀ ਦੇ ਮੈਡਲ ਜਿੱਤੇ | ਜ਼ਿਕਰਯੋਗ ਹੈ ਕਿ ਪ੍ਰਧਾਨ ਅਰਵਿੰਦਰ ਕੌਰ ਰੋਜ਼ੀ ਖ਼ੁਦ ਇਨ੍ਹਾਂ ਖੇਡਾਂ 'ਚ ਹਿੱਸਾ ਲੈਂਦਿਆਂ ਸੋਨੇ ਦਾ ਤਗਮਾ ਜਿੱਤ ਕੇ ਹੋਰਨਾਂ ਖਿਡਾਰੀਆਂ ਲਈ ਪ੍ਰੇਰਨਾਸ੍ਰੋਤ ਬਣੇ | ਇਸ ਮੌਕੇ ਖਿਡਾਰਨ ਸਤਵੀਰ ਕੌਰ ਨੂੰ ਵੀ ਯਾਦ ਕੀਤਾ ਗਿਆ, ਜੋ ਟੂਰਨਾਮੈਂਟ ਤੋਂ ਇਕ ਮਹੀਨਾ ਪਹਿਲਾਂ ਸਾਨੂੰ ਸਦੀਵੀ ਵਿਛੋੜੇ ਦੇ ਗਏ ਹਨ | ਅਰਵਿੰਦਰ ਕੌਰ ਰੋਜ਼ੀ ਨੇ ਖੇਲੋ ਮਾਸਟਰ ਦੇ ਸਾਰੇ ਮੈਂਬਰਾਂ ਸਮੇਤ ਜਨਰਲ ਸਕੱਤਰ ਸ਼ਲਿੰਦਰ ਸਿੰਘ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਪੇਟ ਦੇ ਰੋਗਾਂ ਸੰਬੰਧੀ ਬਿਹਤਰ ਇਲਾਜ ਦੇ ਰਿਹਾ ਜਸਵੰਤ ਹਸਪਤਾਲ
ਅਗਲੀ ਖ਼ਬਰ ਅਕਾਲੀ ਆਗੂ ਕਾਲੜਾ ਤੇ ਕਾਹਲੋਂ ਨੇ ਜਥੇਦਾਰ ਗੜਗੱਜ ਕੋਲ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।