13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੜਕ ਕਿਨਾਰੇ ਬਰਮ 'ਚ ਬਣੇ ਖੱਡੇ ਦੇ ਰਹੇ ਹਾਦਸੇ ਨੂੰ ਸੱਦਾ

ਅਜੀਤ ਡੈਸਕ 07-03-2026
ਬੀਣੇਵਾਲ, 6 ਮਾਰਚ (ਬੈਜ ਚੌਧਰੀ)-ਅੱਡਾ ਝੁੰਗੀਆਂ ਤੋਂ ਹੈਬੋਵਾਲ ਨੂੰ ਜਾਂਦੀ ਮੇਨ ਸੜਕ 'ਤੇ ਪਿੰਡ ਨੈਣਵਾਂ ਵਿਚ (ਪਿੰਡ ਸੀਹਵਾਂ ਨੂੰ ਜਾਂਦੇ ਲਿੰਕ ਰੋਡ ਲਾਗੇ) ਮੇਨ ਰੋਡ 'ਤੇ ਸੜਕ ਨਾਲ ਲੱਗਦੇ ਬਰਮ ਤੇ ਬਣੇ ਡੂੰਘੇ ਖੱਡੇ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ | ਸੰਜੀਵ ਕੁਮਾਰ ਰਾਣਾ ਸੰਜੂ ਨੇ ਦੱਸਿਆ ਕਿ ਇਹ ਦੋ ਖੱਡੇ ਪਿਛਲੇ ਕਈ ਮਹੀਨਿਆਂ ਤੋਂ ਸੜਕ ਦੇ ਪਾਣੀ ਨਾਲ ਟੁੱਟਣ ਕਰਕੇ ਬਣੇ ਹੋਏ ਹਨ | ਇਹ ਖੱਡੇ ਚਾਰ ਚਾਰ ਫੁੱਟ ਡੂੰਘੇ ਹਨ, ਪਰ ਮੇਨ ਸੜਕ ਹੋਣ ਕਾਰਣ ਵਾਹਨ ਚਾਲਕਾਂ ਨੂੰ ਦੂਰੋਂ ਦਿਖਾਈ ਨਹੀਂ ਦਿੰਦੇ, ਲਿਹਾਜ਼ਾ ਕਿਸੇ ਵੇਲੇ ਵੀ ਇਹ ਖੱਡੇ ਹਾਦਸੇ ਦਾ ਕਾਰਣ ਬਣ ਸਕਦੇ ਹਨ | ਲਾਲਾ ਤਿਲਕ ਰਾਜ ਪੰਚ, ਮਹਿੰਦਰ ਸਿੰਘ ਪੰਚ, ਹਰਮੇਸ਼ ਸਿੰਘ ਭੀਮਾਂ ਸਾਬਕਾ ਸਰਪੰਚ ਤੇ ਹੋਰ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਡੂੰਘੇ ਖੱਡਿਆਂ ਨੂੰ ਮਿੱਟੀ ਪਾ ਕੇ ਠੀਕ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ |
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੀ ਨਵੀਂ ਜ਼ਿਲ੍ਹਾ ਜਥੇਬੰਦੀ ਦਾ ਸਨਮਾਨ ਅਗਲੀ ਖ਼ਬਰ ਪੇਂਡੂ ਵਿਕਾਸ ਦੀ ਮਜ਼ਬੂਤ ਕੜੀ ਹੁੰਦੀਆਂ ਹਨ ਪੰਚਾਇਤ ਸੰਮਤੀਆਂ- ਡਾ. ਇਸ਼ਾਂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।