13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮਾਹਿਲਪੁਰ ਦਾ 'ਆਮ ਆਦਮੀ ਕਲੀਨਿਕ' ਪਿਛਲੇ 3 ਹਫ਼ਤਿਆਂ ਤੋਂ ਡਾਕਟਰਾਂ ਤੋਂ ਸੱਖਣਾ

ਅਜੀਤ ਡੈਸਕ 07-03-2026
ਮਾਹਿਲਪੁਰ, 6 ਮਾਰਚ (ਰਜਿੰਦਰ ਸਿੰਘ)-ਲੋਕਾਂ ਦੀਆਂ ਮੈਡੀਕਲ ਸਹੂਲਤ ਨੂੰ ਮੁੱਖ ਰੱਖਦੇ-ਹੋਏ ਪੰਜਾਬ ਸਰਕਾਰ ਵਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕ 'ਚ ਲੋਕਾਂ ਨੂੰ ਵੱਡੇ ਪੱਧਰ 'ਤੇ ਮੈਡੀਕਲ ਸਹੂਲਤਾਂ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਮਾਹਿਲਪੁਰ ਦੇ ਆਪ ਆਦਮੀ ਕਲੀਨਿਕ 'ਚ ਪਿਛਲੇ ਤਿੰਨ ਹਫ਼ਤਿਆਂ ਤੋਂ ਵੱਧ ਡਾਕਟਰ ਨਾ ਹੋਣ ਕਰਕੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਮਾਹਿਲਪੁਰ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ ਜਿਸ ਦਾ ਨਾਂਅ ਬਦਲ ਕੇ ਆਯੂਸ਼ਮਾਨ ਆਰੋਗਿਆ ਕੇਂਦਰ ਰੱਖਿਆ ਗਿਆ 'ਚ ਮਰੀਜ਼ਾਂ ਦੇ ਵੱਡੇ ਪੱਧਰ 'ਚ ਡਾਕਟਰ ਡਾ. ਦਕਸ਼ ਵਲੋਂ ਜਾਂਚ ਕਰਕੇ ਮੁਫ਼ਤ ਟੈੱਸਟ ਕੀਤੇ ਜਾਂਦੇ ਸਨ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਸਨ ਪਰ ਡਾ. ਦਕਸ਼ ਵਲੋਂ ਪੀ.ਜੀ 'ਚ ਦਾਖਲਾ ਲੈਣ ਉਪਰੰਤ ਉਨ੍ਹਾਂ ਵਲੋਂ 19 ਫਰਵਰੀ ਰਿਜ਼ਾਇਨ ਦੇ ਦਿੱਤਾ ਸੀ ਤੇ ਅੱਜ ਤੱਕ ਉੱਥੇ ਕਿਸੇ ਵੀ ਡਾਕਟਰ ਨੇ ਡਿਊਟੀ ਜੁਆਇਨ ਕੀਤੀ | ਪੱਤਰਕਾਰਾਂ ਨੂੰ ਮੌਕੇ 'ਤੇ ਲੱਗਾ ਕਿ ਉੱਥੇ ਇੱਕ ਅਕਾਸ਼ ਨਾਂਅ ਦਾ ਫਾਰਮਾਸਿਸਟ ਵਲੋਂ ਪਹਿਲਾ ਦੇ ਰੈਗੂਲਰ ਮਰੀਜ਼ਾਂ ਨੂੰ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਹਨ, ਪਰ ਨਵੇਂ ਲੋੜਵੰਦ ਮਰੀਜ਼ ਦਾ ਡਾਕਟਰ ਨਾ ਹੋਏ ਕਰਕੇ ਵਾਪਸ ਮੁੜਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਇੱਥੇ ਸਾਰੇ ਟੈੱਸਟ ਬੰਦ ਕੀਤੇ ਹੋਏ ਹਨ | ਐੱਸ.ਐੱਮ.ਓ. ਡਾ. ਜਸਵੰਤ ਸਿੰਘ ਥਿੰਦ ਤੇ ਨੇ ਦੱਸਿਆ ਕਿ ਨਵੇਂ ਡਾਕਟਰ ਵਲੋਂ ਜਲਦ ਡਿਊਟੀ ਜੁਆਇਨ ਕੀਤੀ ਜਾਵੇਗੀ | ਆਮ ਆਦਮੀ ਕਲੀਨਿਕ ਦੇ ਇੰਚਾਰਜ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਸੀਮਾ ਗਰਗ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਜਲਦ ਹੀ ਉਹ ਡਾਕਟਰ ਦੀ ਭਾਲ ਕਰ ਰਹੇ ਹਨ ਤੇ ਜਲਦ ਹੀ ਨਵੇਂ ਡਾਕਟਰ ਵਲੋਂ ਡਿਊਟੀ ਜੁਆਇਨ ਕੀਤੀ ਜਾਵੇਗੀ |
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ 8 ਪਿੰਡਾਂ ਨੂੰ 20.50 ਲੱਖ ਰੁਪਏ ਗਰਾਂਟ ਦੇ ਸੈਕਸ਼ਨ ਪੱਤਰ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।