14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

'ਆਪ' ਸਰਕਾਰ ਵਕੀਲਾਂ ਨਾਲ ਕੀਤੇ ਵਾਅਦੇ ਪੂਰੇ ਕਰੇ- ਐਡ. ਰਣਜੀਤ ਕੁਮਾਰ

ਅਜੀਤ ਡੈਸਕ 07-03-2026
ਹੁਸ਼ਿਆਰਪੁਰ, 6 ਮਾਰਚ (ਨਰਿੰਦਰ ਸਿੰਘ ਬੱਡਲਾ)-ਐਡਵੋਕੇਟ ਰਣਜੀਤ ਕੁਮਾਰ ਸਾਬਕਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਖ਼ਰੀ ਬਜਟ 'ਚ ਵਕੀਲਾਂ ਨਾਲ ਆਪਣੇ ਕੀਤੇ ਵਾਅਦੇ ਪੂਰੇ ਕਰੇ | ਉਨ੍ਹਾਂ ਯਾਦ ਦਵਾਇਆ ਕਿ ਦਸੰਬਰ 2021 'ਚ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਵਕੀਲਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਨੌਜਵਾਨ ਨਵੇਂ ਵਕੀਲਾਂ ਨੂੰ ਸਟਾਈਫਨ, ਸਿਹਤ ਤੇ ਜੀਵਨ ਬਿਮਾਰ ਅਤੇ ਚੈਂਬਰ ਬਣਵਾ ਕੇ ਦੇਣ ਦਾ ਕੰਮ ਕਰੇਗੀ | ਉਨ੍ਹਾਂ ਕਿਹਾ ਕਿ ਸਰਕਾਰ ਬਣੇ ਨੂੰ 4 ਸਾਲ ਹੋ ਗਏ ਹਨ, ਪਰ ਸਰਕਾਰ ਵਲੋਂ ਵਕੀਲਾਂ ਨਾਲ ਕੀਤੇ ਵਾਅਦੇ 'ਤੇ ਕੋਈ ਚਾਰਾਜੋਈ ਨਹੀਂ ਕੀਤੀ ਗਈ |
ਪਿਛਲੀ ਖ਼ਬਰ 'ਆਪ' ਸਰਕਾਰ ਵਕੀਲਾਂ ਨਾਲ ਕੀਤੇ ਵਾਅਦੇ ਪੂਰੇ ਕਰੇ- ਐਡ. ਰਣਜੀਤ ਕੁਮਾਰ ਅਗਲੀ ਖ਼ਬਰ ਨਾਬਾਲਗ ਬੱਚਿਆਂ ਨੂੰ ਪੈਟਰੋਲ ਨਾ ਦੇਣ ਬਾਰੇ ਸਖ਼ਤੀ ਵਰਤੇ ਸਰਕਾਰ- ਪਿ੍ੰਸੀਪਲ ਧੀਰਜ ਵਸ਼ਿਸ਼ਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।