15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ

ਅਜੀਤ ਡੈਸਕ 07-03-2026
ਗੜ੍ਹਸ਼ੰਕਰ, 6 ਮਾਰਚ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ 'ਚ ਹੁਸ਼ਿਆਰਪੁਰ ਰੋਡ 'ਤੇ ਇਕ ਮੋਟਰਸਾਈਕਲ ਚਾਲਕ ਨੌਜਵਾਨ ਦੀ ਰੇਤ ਨਾਲ ਭਰੀ ਟਰੈਕਟਰ ਟਰਾਲੀ ਦੀ ਲਪੇਟ ਵਿਚ ਆਉਣ ਨਾਲ ਦਰਦਨਾਕ ਮੌਤ ਹੋ ਜਾਣ ਅਤੇ ਦੂਜੇ ਮੋਟਰਸਾਈਕਲ ਚਾਲਕ ਦੇ ਟਰਾਲੇ ਪਿੱਛੇ ਟਕਰਾਉਣ ਨਾਲ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ਚਰਨਪ੍ਰੀਤ ਸਿੰਘ (24) ਪੁੱਤਰ ਬਾਵਾ ਸਿੰਘ ਵਾਸੀ ਪਿੰਡ ਸ਼ੇਰਗੜ੍ਹ ਬਾੜਾ ਤਹਿਸੀਲ ਬਸੀ ਪਠਾਣਾ (ਫਤਹਿਗੜ੍ਹ ਸਾਹਿਬ) ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 13 ਏਈ 7843 'ਤੇ ਸਵਾਰ ਹੋ ਕੇ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ | ਇਸੇ ਪਿੱਛੇ ਹੀ ਸਨਮਨਦੀਪ ਸਿੰਘ ਪੁੱਤਰ ਹਰਵਿੰਦਰ ਪਿੰਡ ਮਾਨਪੁਰ (ਲੁਧਿਆਣਾ) ਆਪਣੇ ਹੀਰੋ ਮੋਟਰਸਾਈਕਲ ਨੰਬਰ ਪੀ.ਬੀ. 49 ਜੀ 3484 'ਤੇ ਸਵਾਰ ਹੋ ਕੇ ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ | ਇਸ ਦੌਰਾਨ ਜਦੋਂ ਚਰਨਪ੍ਰੀਤ ਸਿੰਘ ਅੱਗੇ ਹੁਸ਼ਿਆਰਪੁਰ ਵੱਲ ਨੂੰ ਜਾ ਰਹੇ ਟਰਾਲਾ ਨੰਬਰ ਪੀ.ਬੀ. 07 ਏਈ 7775 ਨੂੰ ਪਾਰ ਕਰ ਰਿਹਾ ਸੀ ਤਾਂ ਉਹ ਸਾਹਮਣੇ ਤੋਂ ਭਰਤੀ ਰੇਤ ਲੈ ਕੇ ਆ ਰਹੇ ਟ੍ਰੈਕਟਰ-ਟਰਾਲੀ ਦੀ ਲਪੇਟ ਵਿਚ ਆ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸੇ ਹਾਦਸੇ ਦੌਰਾਨ ਪਿੱਛੇ ਮੋਟਰਸਾਈਕਲ 'ਤੇ ਆ ਰਹੇ ਸਨਮਨਦੀਪ ਸਿੰਘ ਦਾ ਮੋਟਰਸਾਈਕਲ ਟਰਾਲੇ ਦੇ ਪਿੱਛੇ ਟਕਰਾ ਗਿਆ ਤੇ ਸਨਮਨਦੀਪ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਭਰਤੀ ਕਰਵਾਇਆ ਗਿਆ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਸੀ | ਇਸ ਮੌਕੇ ਭਾਜਪਾ ਗੜ੍ਹਸ਼ੰਕਰ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਮੌਕੇ 'ਤੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ, ਮਾਈਨਿੰਗ ਵਿਭਾਗ ਅਤੇ ਮਾਈਨਿੰਗ ਮਾਫ਼ੀਏ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ 7 ਦਿਨਾਂ ਵਿਚ ਮਾਈਨਿੰਗ ਵਾਲੇ ਵਾਹਨ ਹੇਠ ਆ ਕੇ ਇਹ ਤੀਜੀ ਮੌਤ ਹੋਈ ਹੈ | ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਉਸ ਦਿਨ ਤੋਂ ਹਲਕਾ ਗੜ੍ਹਸ਼ੰਕਰ 'ਚ ਮਾਈਨਿੰਗ ਮੈਟੀਰੀਅਲ ਨਾਲ ਲੱਦੇ ਟਿੱਪਰ ਅਤੇ ਟਰਾਲੀਆਂ ਨੇ ਸੜਕਾਂ 'ਤੇ ਆਤੰਕ ਫੈਲਾਇਆ ਹੋਇਆ ਹੈ ਜਿਸ ਕਾਰਨ ਹੁਣ ਤੱਕ ਸਵਾ ਚਾਰ ਸਾਲਾਂ ਵਿਚ 23 ਮੌਤਾਂ ਹੋ ਚੁੱਕੀਆਂ ਹਨ | ਉਨ੍ਹਾਂ ਟ੍ਰੈਕਟਰ-ਟਰਾਲੀ ਮਾਲਕ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ |
ਪਿਛਲੀ ਖ਼ਬਰ ਜਥੇ. ਇਕਬਾਲ ਸਿੰਘ ਖੇੜਾ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਤਹਿਸੀਲ ਮੁਕੇਰੀਆਂ 'ਚ ਭਿ੍ਸ਼ਟਾਚਾਰ ਜ਼ੋਰਾਂ 'ਤੇ 'ਆਪ' ਵਰਕਰਾਂ ਨੂੰ ਵੀ ਨਹੀਂ ਬਖ਼ਸ਼ ਰਹੇ ਅਫ਼ਸਰ- ਜੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।