09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੇਂਟ ਸੋਲਜਰ ਸਕੂਲ 'ਚ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਇਆ

ਅਜੀਤ ਡੈਸਕ 22-02-2026

ਟਾਂਡਾ ਉੜਮੁੜ, 21 ਫਰਵਰੀ (ਭਗਵਾਨ ਸਿੰਘ ਸੈਣੀ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ 'ਚ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਬਹੁ ਭਾਸ਼ਾ ਤੇ ਬਹੁ ਸੰਸਕਿ੍ਤੀ ਤੇ ਸਭਿਆਚਾਰ ਦੇ ਵਧ ਰਹੇ ਪ੍ਰਸਾਰ ਬਾਰੇ ਜਾਣਕਾਰੀ ਦਿੱਤੀ ਗਈ | ਪਿ੍ੰਸੀਪਲ ਸਤਵਿੰਦਰ ਕੌਰ ਦੀ ਅਗਵਾਈ 'ਚ ਕਰਵਾਏ ਗਏ ਮੁਕਾਬਲਿਆਂ 'ਚ ਅਰਸ਼ਪ੍ਰੀਤ ਸਿੰਘ (6ਵੀਂ), ਗੁਰਸ਼ਾਜ ਕੌਰ 5ਵੀਂ, ਜੈਸਮੀਨ ਕੌਰ 5ਵੀਂ, ਅਵਨੀਤ ਕੌਰ 6ਵੀਂ, ਕਿਰਨਪ੍ਰੀਤ ਕੌਰ 6ਵੀਂ, ਗੁਰਸੀਰਤ ਸੈਣੀ 5ਵੀਂ, ਵਿਵਾਨ ਕੁਮਾਰ 6ਵੀਂ, ਸਾਹਿਬਜੀਤ ਸਿੰਘ 6ਵੀਂ, ਭਾਰਵੀ 5ਵੀਂ, ਸਨਿਮਰ ਕੌਰ 6ਵੀਂ, ਸਮਰਪ੍ਰੀਤ ਕੌਰ 5ਵੀਂ, ਸੁਖਮਨਪ੍ਰੀਤ ਕੌਰ 5ਵੀਂ, ਏਕਮਪ੍ਰੀਤ ਕੌਰ 5ਵੀਂ , ਮਨਰੀਤ ਕੌਰ 5ਵੀਂ, ਗੁਰਨੂਰ ਕੌਰ 5ਵੀਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਨੇ ਪਾੜਿਆਂ ਨੂੰ ਦੱਸਿਆ ਕਿ ਕੌਮਾਂਤਰੀ ਮਾਤ ਭਾਸ਼ਾ ਦਿਹਾੜਾ ਮਨਾਉਣ ਦਾ ਮੁੱਖ ਉਦੇਸ਼ ਵਿਸ਼ਵ ਸ਼ਾਂਤੀ ਤੇ ਬਹੁ ਭਾਸੀ ਸੱਭਿਆਚਾਰ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ | ਅੱਜ ਦੇ ਆਧੁਨਿਕ ਯੁੱਗ 'ਚ ਕਿਸੇ ਇੱਕ ਭਾਸ਼ਾ ਦੇ ਸਹਾਰੇ ਅੱਗੇ ਨਹੀਂ ਵਧਿਆ ਜਾ ਸਕਦਾ | ਪ੍ਰੋਗਰਾਮ ਦੇ ਅੰਤ 'ਚ ਦੋ ਮਿੰਟ ਦਾ ਮੌਨ ਧਾਰ ਕੇ ਢਾਕਾ ਗੋਲੀ ਕਾਂਡ 'ਚ ਮਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ

ਪਿਛਲੀ ਖ਼ਬਰ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਰੇਤਾ, ਬਜਰੀ ਦੇ ਓਵਰਲੋਡ ਟਿੱਪਰ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ-ਜਥੇਦਾਰ ਗੇਰਾ ਅਗਲੀ ਖ਼ਬਰ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ, 3 ਨਾਮਜ਼ਦ-1 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।