06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਅਜੀਤ ਡੈਸਕ 22-02-2026
ਹਰਿਆਣਾ, 21 ਫਰਵਰੀ (ਹਰਮੇਲ ਸਿੰਘ ਖੱਖ)-ਕਿਸਾਨੀ ਮੁੱਦਿਆਂ 'ਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ 25 ਫਰਵਰੀ ਨੂੰ ਪੰਡੋਰੀ ਮਾਇਲ ਨੇੜੇ ਦੁਸੜਕਾ ਦਾਣਾ ਮੰਡੀ ਵਿਖੇ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਸੰਬੰਧੀ ਪਿੰਡ ਤਾਜਪੁਰ ਕਲਾਂ ਵਿਖੇ ਸਤਪਾਲ ਸਿੰਘ ਡਡਿਆਣਾ ਸੂਬਾ ਕਮੇਟੀ ਮੈਂਬਰ, ਪਰਮਜੀਤ ਸਿੰਘ ਬਲਾਕ ਪ੍ਰਧਾਨ ਭੂੰਗਾ ਦੀ ਅਗਵਾਈ ਹੇਠ ਮੀਟਿੰਗ ਹੋਈ | ਇਸ ਮੌਕੇ ਸਤਪਾਲ ਸਿੰਘ ਡਡਿਆਣਾ ਨੇ ਕਿਹਾ ਕੇਂਦਰ ਤੇ ਪੰਜਾਬ ਸਰਕਾਰ ਕਿਸਾਨੀ ਮਸਲੇ ਹੱਲ ਕਰਨ ਦੀ ਬਿਜਾਏ ਹੋਰ ਉਲਝਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ, ਕਿਸਾਨ, ਵਪਾਰੀ, ਮੁਲਾਜ਼ਮ, ਮਾਰੂ ਨੀਤੀਆਂ ਖ਼ਿਲਾਫ਼ 25 ਫਰਵਰੀ ਨੂੰ ਪੰਡੋਰੀ ਮਾਇਲ ਵਿਖੇ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ, ਜਿਸ ਵਿਚ ਹਰਮੀਤ ਸਿੰਘ ਕਾਦੀਆਂ ਸੂਬਾ ਪ੍ਰਧਾਨ ਭਾਕਿਯੂ (ਕਾਦੀਆਂ), ਪਵਿੱਤਰ ਸਿੰਘ ਧੁੱਗਾ ਜ਼ਿਲ੍ਹਾ ਪ੍ਰਧਾਨ ਤੇ ਹੋਰ ਉਚੇਚੇ ਤੌਰ ਉੱਤੇ ਸ਼ਿਰਕਤ ਕਰਨਗੇ | ੲਸ ਮੌਕੇ ਸਰਪੰਚ ਕਰਮ ਸਿੰਘ ਤਾਜਪੁਰ ਕਲਾਂ, ਸਰਪੰਚ ਰਾਮ ਲੁਭਾਇਆ ਕੋਠੇ ਮੁਕੱਦਮ, ਰਵਿੰਦਰ ਸਿੰਘ ਬੱਬੂ ਮੀਤ ਪ੍ਰਧਾਨ, ਬਵਨਦੀਪ ਸਿੰਘ ਨਿੱਕੀਵਾਲ, ਮੇਲਾ ਸਿੰਘ, ਹਰਭਜਨ ਸਿੰਘ, ਓਮ ਪ੍ਰਕਾਸ਼, ਸਤਪਾਲ ਸਿੰਘ ਲਾਂਬੜਾਂ ਕਾਂਗੜ੍ਹੀ, ਗੁਰਮੁਖ ਸਿੰਘ, ਅਸ਼ਵਨੀ ਕੁਮਾਰ, ਮਲਕੀਤ ਸਿੰਘ, ਮਨਵੀਰ ਸਿੰਘ ਕੋਠੇ ਮੁਕੱਦਮ, ਸਤਪਾਲ ਸਿੰਘ ਕੋਠੇ ਖੋਜੀਆਂ ਆਦਿ ਹਾਜ਼ਰ ਸਨ |
21 ਐਚ ਐਸ ਪੀ 01
ਪਿਛਲੀ ਖ਼ਬਰ ਵੁੱਡਲੈਂਡ ਸਕੂਲ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਐਸ.ਓ.ਐਫ. ਓਲੰਪੀਆਡ ਪ੍ਰੀਖਿਆ 'ਚ ਜਿੱਤੇ 109 ਸੋਨ ਤਗਮੇ ਅਗਲੀ ਖ਼ਬਰ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਾਬਕਾ ਵਿਧਾਇਕ ਆਦੀਆ ਨੇ ਚੁੱਕੇ ਪ੍ਰਸ਼ਾਸਨ 'ਤੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।