05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਨੇ 18 ਨੇਤਰਹੀਣਾਂ ਨੂੰ ਦਿੱਤੀ ਨਵੀਂ ਜ਼ਿੰਦਗੀ

ਅਜੀਤ ਡੈਸਕ 22-02-2026
ਹੁਸ਼ਿਆਰਪੁਰ, 21 ਫਰਵਰੀ (ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਨੇ ਜਨਵਰੀ ਮਹੀਨੇ ਦੌਰਾਨ 18 ਕੋਰਨੀਆਲ ਬਲਾਈਾਡ ਮਰੀਜ਼ਾਂ ਦੇ ਸਫਲ ਆਪ੍ਰੇਸ਼ਨ ਕਰਵਾ ਕੇ ਉਨ੍ਹਾਂ ਨੂੰ ਨਵੀਂ ਰੌਸ਼ਨੀ ਬਖ਼ਸ਼ੀ | ਸਾਰੇ ਮਰੀਜ਼ਾਂ ਦੇ ਆਪ੍ਰੇਸ਼ਨ ਪੂਰੀ ਤਰ੍ਹਾਂ ਮੁਫ਼ਤ ਕਰਵਾਏ ਗਏ ਅਤੇ ਇਲਾਜ ਦੌਰਾਨ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਇਸ ਮਨੁੱਖਤਾ ਭਰੇ ਉਪਰਾਲੇ 'ਚ ਕਲੱਬ ਨੂੰ ਰੋਟਰੀ ਕਲੱਬ ਪਲਨੋ ਮੈਟਰੋ (ਅਮਰੀਕਾ) ਵਲੋਂ ਲਗਾਤਾਰ ਸਹਿਯੋਗ ਮਿਲ ਰਿਹਾ ਹੈ | ਕਲੱਬ ਦੇ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਹੈ ਕਿ ਜ਼ਿਲ੍ਹੇ ਦਾ ਕੋਈ ਵੀ ਜ਼ਰੂਰਤਮੰਦ ਵਿਅਕਤੀ ਸਿਰਫ਼ ਪੈਸਿਆਂ ਦੀ ਕਮੀ ਕਰਕੇ ਅੱਖਾਂ ਦੀ ਰੌਸ਼ਨੀ ਤੋਂ ਵਾਂਝਾ ਨਾ ਰਹੇ | ਕਲੱਬ ਦੇ ਸੀਨੀਅਰ ਮੈਂਬਰ ਮਨੋਜ ਓਹਰੀ ਨੇ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਕੋਰਨੀਆ ਨਾਲ ਸੰਬੰਧਿਤ ਸਮੱਸਿਆ ਹੈ ਜਾਂ ਆਪ੍ਰੇਸ਼ਨ ਦੀ ਲੋੜ ਹੈ, ਉਹ ਕਲੱਬ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ 'ਤੇ ਸਟੇਟ ਐਵਾਰਡੀ ਸਮਾਜਸੇਵੀ ਵਰਿੰਦਰ ਸਿੰਘ ਮਸਤੀ ਨੂੰ ਕਲੱਬ ਵੱਲੋਂ ਨਵੀਂ ਸਾਈਕਲ ਭੇਟ ਕੀਤੀ ਗਈ | ਇਸ ਮੌਕੇ ਸਕੱਤਰ ਇੰਦਰਪਾਲ ਸਿੰਘ ਸਚਦੇਵਾ , ਸੰਜੀਵ ਸ਼ਰਮਾ, ਬਿੰਦਰ ਸਿੰਘ, ਜੇ.ਐੱਸ. ਭੋਗਲ, ਵਿਕਰਮ ਸ਼ਰਮਾ, ਪ੍ਰਵੀਨ ਪੱਬੀ, ਰਾਕੇਸ਼ ਕਪੂਰ, ਜਤਿੰਦਰ ਕੁਮਾਰ, ਡੀ.ਪੀ. ਕਥੂਰੀਆ, ਰੋਹਿਤ ਚੋਪੜਾ, ਜਗਮੀਤ ਸਿੰਘ ਸੇਠੀ, ਰਜਨੀਸ਼ ਗੁਲਿਆਨੀ, ਕੁਲਜੀਤ ਸਿੰਘ, ਜਤਿੰਦਰ ਦੁੱਗਲ, ਜੋਗਿੰਦਰ ਸਿੰਘ, ਪਰਵੀਨ ਪਲਿਆਲ ਅਤੇ ਸਤੀਸ਼ ਗੁਪਤਾ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਗਾਲੜੀਆਂ ਦਾ ਸਰਪੰਚ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ, ਲੱਖੀ ਗਿਲਜੀਆਂ ਵਲੋਂ ਸਵਾਗਤ ਅਗਲੀ ਖ਼ਬਰ ਬਜ਼ੁਰਗ ਟਕਸਾਲੀ ਕਾਂਗਰਸੀ ਆਗੂ ਅਮਰਜੀਤ ਸਿੰਘ ਜਟਾਣਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।