17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਬ-ਇੰਸਪੈਕਟਰ ਮਹਿੰਦਰ ਪਾਲ ਦਾ ਸੇਵਾ ਮੁਕਤੀ 'ਤੇ ਸਨਮਾਨ

ਅਜੀਤ ਡੈਸਕ 03-02-2026
ਗੜ੍ਹਸ਼ੰਕਰ, 2 ਫਰਵਰੀ (ਧਾਲੀਵਾਲ)- ਪੰਜਾਬ ਪੁਲਿਸ ਵਿਚੋਂ ਸੰਨ 1993 ਤੋਂ ਥਾਣਾ ਗੜ੍ਹਸ਼ੰਕਰ ਵਿਖੇ ਬਤੌਰ ਕਾਂਸਟੇਬਲ ਡਿਊਟੀ ਸ਼ੁਰੂ ਕਰਨ ਵਾਲੇ ਮਹਿੰਦਰ ਪਾਲ ਬਤੌਰ ਸਬ-ਇੰਸਪੈਕਟਰ ਸੇਵਾ ਮੁਕਤ ਹੋ ਗਏ | ਵਿਭਾਗ ਵਲੋਂ ਸਬ-ਇੰਸਪੈਕਟਰ ਮਹਿੰਦਰ ਪਾਲ ਦਾ ਸੇਵਾ-ਮੁਕਤੀ 'ਤੇ ਜ਼ਿਲ੍ਹਾ ਪੁਲਿਸ ਵੱਲੋਂ ਡੀ.ਐੱਸ.ਪੀ. ਜਗੀਰ ਸਿੰਘ ਅਤੇ ਲਾਈਨ ਅਫ਼ਸਰ ਅਧਿਕਾਰੀਆਂ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕਰਦਿਆਂ ਉਨ੍ਹਾਂ ਨੂੰ ਸੇਵਾ ਮੁਕਤੀ 'ਤੇ ਸ਼ੁੱਭ ਕਾਮਨਾਵਾਂ ਦਿੱਤੀਆਂ | ਥਾਣਾ ਗੜ੍ਹਸ਼ੰਕਰ ਤੋਂ ਐੱਸ.ਐੱਚ.ਓ. ਗਗਨਦੀਪ ਸਿੰਘ ਸੇਖੋਂ, ਸਬ-ਇੰਸਪੈਕਟਰ ਗੁਰਨੇਕ ਸਿੰਘ, ਮੁਨਸ਼ੀ ਅਮਰੀਕ ਸਿੰਘ ਵੱਲੋਂ ਸਨਮਾਨ ਕਰਦਿਆਂ ਸੇਵਾ-ਮੁਕਤੀ 'ਤੇ ਵਧਾਈ ਦਿੱਤੀ ਗਈ | ਇਸ ਮੌਕੇ ਬੁਲਾਰਿਆਂ ਨੇ ਸਬ-ਇੰਸਪੈਕਟਰ ਮਹਿੰਦਰ ਪਾਲ ਵੱਲੋਂ ਥਾਣਾ ਗੜ੍ਹਸ਼ੰਕਰ 'ਚ ਬਤੌਰ ਕਾਂਸਟੇਬਲ ਤੋਂ ਲੈ ਕੇ ਹੈੱਡ ਕਾਂਸਟੇਬਲ, ਮੁਨਸ਼ੀ, ਏ.ਐੱਸ.ਆਈ. ਅਤੇ ਸਬ-ਇੰਸਪੈਕਟਰ ਤੱਕ ਬੇਦਾਗ਼ ਅਤੇ ਸਮਰਪਿਤ ਭਾਵਨਾ ਨਾਲ ਕਰੀਬ 35 ਸਾਲ ਨਿਭਾਈ ਸੇਵਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਲੰਮੀ ਉਮਰ ਦਾ ਕਾਮਨਾ ਕੀਤੀ | ਇਸ ਮੌਕੇ ਸਬ-ਇੰਸਪੈਕਟਰ ਮਹਿੰਦਰ ਪਾਲ ਨੇ ਸਾਰੇ ਅਧਿਕਾਰੀਆਂ ਅਤੇ ਵਿਭਾਗ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨਾਲ ਪਰਿਵਾਰ ਵੱਲੋਂ ਸੋਹਣ ਲਾਲ, ਕਰਨਦੀਪ ਸਿੰਘ ਯੂ.ਕੇ., ਜਸਕਰਨ ਸਿੰਘ ਕੈਨੇਡਾ, ਸਬ-ਇੰਸਪੈਕਟਰ ਰਿਟਾ, ਰੌਸ਼ਨ ਲਾਲ, ਸਤਪਾਲ ਹਕਲਾ, ਹਰਦੀਪ ਕੁਮਾਰ, ਏ.ਐੱਸ.ਈ. ਪਵਨਜੀਤ ਤੇ ਹੋਰ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹਾਜ਼ਰ ਹੋਏ |
ਪਿਛਲੀ ਖ਼ਬਰ ਭਾਜਪਾ ਨੂੰ ਝਟਕਾ ਵਿਸ਼ਾਲ ਸ਼ਰਮਾ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਪੁੱਟੀ ਸੜਕ ਦੇ ਚੱਲਦਿਆਂ ਡੇਢ ਮਹੀਨੇ ਤੋਂ ਨਰਕ ਭੋਗ ਰਹੇ ਨੇ ਚੱਬੇਵਾਲ ਵਾਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।