17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਾਬਕਾ ਯੁਵਾ ਮੰਡਲ ਪ੍ਰਧਾਨ ਵਿਪਨ ਵਰਮਾ 'ਆਪ' ਵਿਚ ਸ਼ਾਮਿਲ

ਅਜੀਤ ਡੈਸਕ 03-02-2026
ਤਲਵਾੜਾ, 2 ਫਰਵਰੀ (ਅਜੀਤ ਪ੍ਰਤੀਨਿਧੀ)-ਤਲਵਾੜਾ ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ ਨੂੰ ਉਦੋਂ ਗਹਿਰਾ ਝਟਕਾ ਲੱਗਿਆ, ਜਦੋਂ ਭਾਜਪਾ ਦੇ ਸਾਬਕਾ ਯੁਵਾ ਮੰਡਲ ਪ੍ਰਧਾਨ ਸ੍ਰੀ ਵਿਪਨ ਵਰਮਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਅੱਜ ਆਮ ਆਦਮੀ ਪਾਰਟੀ ਦੇ ਤਲਵਾੜਾ ਸਥਿਤ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਭਾਜਪਾ ਆਗੂ ਵਿਪਨ ਵਰਮਾ ਅਤੇ ਉਨ੍ਹਾਂ ਦੇ ਸਾਥੀਆਂ ਦਾ 'ਆਪ' ਵਿਚ ਆਉਣ 'ਤੇ ਸਿਰੋਪਾਓ ਚਿੰਨ੍ਹ ਦੇ ਕੇ ਨਿੱਘਾ ਸਵਾਗਤ ਕੀਤਾ | ਐਡ. ਘੁੰਮਣ ਨੇ ਕਿਹਾ ਕਿ ਆਈ.ਟੀ.ਸੈੱਲ ਦੇ ਕੋ-ਕਨਵੀਨਰ ਵਿਪਨ ਵਰਮਾ ਨੂੰ 'ਆਪ' ਪਾਰਟੀ ਵਿਚ ਆਉਣ 'ਤੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ 'ਤੇ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਆਸ਼ੂ ਅਰੋੜਾ, ਐਮ.ਸੀ. ਜੋਗਿੰਦਰਪਾਲ ਛਿੰਦਾ, ਪ੍ਰਧਾਨ ਸ਼ਿਵਮ ਤਲੂਜਾ, ਵਿਵੇਕ ਰਤਨ ਸ਼ਰਮਾ ਕਾਕੂ, ਨਰਿੰਦਰ ਕੁਮਾਰ, ਦੀਪੂ ਬਾਬਾ, ਪਿ੍ੰਸ, ਪੀ.ਏ. ਅਜੈ ਕੁਮਾਰ, ਰਤਨ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ 'ਆਪ' ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਡੀ.ਏ.ਵੀ. ਕਾਲਜ 'ਚ ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਸੱਚਾਈ ਸਾਹਮਣੇ ਆਈ-ਸੀਕਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।