16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬਿਸਤ ਦੁਆਬ ਨਹਿਰ 'ਚ ਟਿੱਪਰ ਪਲਟਿਆ

ਅਜੀਤ ਡੈਸਕ 03-02-2026
ਕੋਟਫ਼ਤੂਹੀ, 2 ਫਰਵਰੀ (ਅਟਵਾਲ)-ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ 'ਤੇ ਪਿੰਡ ਪਾਂਸ਼ਟਾ ਦੇ ਪੀਰ ਬਾਬਾ ਭੂਰੇ ਸ਼ਾਹ ਦੇ ਧਾਰਮਿਕ ਅਸਥਾਨ ਦੇ ਕਰੀਬ ਨਹਿਰ ਦਾ ਕਿਨਾਰਾ ਨਾ ਹੋਣ ਕਰ ਕੇ ਸਵੇਰੇ ਇਕ ਭਰਿਆ ਹੋਇਆ 12 ਟਾਇਰਾਂ ਟਿੱਪਰ ਬਿਸਤ ਦੁਆਬ ਨਹਿਰ ਵਿਚ ਪਲਟ ਗਿਆ, ਚਾਲਕ ਦਾ ਬਚਾਅ ਰਿਹਾ | ਇਹ ਟਿੱਪਰ ਜੇਜੋਂ ਤੋਂ ਵਾਇਆ ਕੋਟਫ਼ਤੂਹੀ ਵੱਲ ਦੀ ਨਹਿਰ ਵਾਲੀ ਮੁੱਖ ਸੜਕ ਉੱਪਰ ਜਾ ਰਿਹਾ ਸੀ, ਜਿਸ ਨੇ ਅੱਗੇ ਫਗਵਾੜੇ ਜਾਣਾ ਸੀ | ਜਦੋਂ ਇਹ ਟਿੱਪਰ ਪਿੰਡ ਪਾਂਸ਼ਟਾ ਕੋਲ ਆਇਆ ਤਾਂ ਸਾਹਮਣੇ ਤੋਂ ਆ ਰਹੀ ਇਕ ਟਰੈਕਟਰ ਟਰਾਲੀ ਨੂੰ ਸਾਈਡ ਦੇਣ ਲੱਗੇ ਦਾ ਇੱਥੇ ਨਹਿਰ ਦਾ ਕਿਨਾਰਾ ਨਾ ਹੋਣ ਕਰ ਕੇ ਟਿੱਪਰ ਸੜਕ ਤੋਂ ਇਕ ਪਾਸੇ ਨੂੰ ਝੁਕਦਾ ਝੁਕਦਾ ਨਹਿਰ ਵਿਚ ਪਲਟ ਗਿਆ, ਮੌਕੇ ਤੇ ਰਾਹਗੀਰਾਂ ਨੇ ਡਰਾਈਵਰ ਨੂੰ ਬਾਹਰ ਕੱਢ ਕੇ ਬਚਾਇਆ ਗਿਆ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਦੇ ਹਰ ਕਾਰਜ 'ਚ ਵਧ ਚੜ੍ਹ ਕੇ ਸੇਵਾਵਾਂ ਨਿਭਾਉਣ ਵਾਲੀਆਂ ਬੀਬੀਆਂ ਦਾ ਕਮੇਟੀ ਵਲੋਂ ਸਨਮਾਨ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।