07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮਹਾਰਾਣਾ ਪ੍ਰਤਾਪ ਭਵਨ ਮੁਕੇਰੀਆਂ ਵਿਖੇ ਰਾਜਪੂਤ ਕਰਨੀ ਸੈਨਾ ਦੀ ਮੀਟਿੰਗ

ਅਜੀਤ ਡੈਸਕ 01-02-2026
ਮੁਕੇਰੀਆਂ, 31 ਜਨਵਰੀ (ਰਾਮਗੜ੍ਹੀਆ)- ਰਾਜਪੂਤ ਕਰਨੀ ਸੈਨਾ ਦੀ ਮੀਟਿੰਗ ਮਹਾਰਾਣਾ ਪ੍ਰਤਾਪ ਭਵਨ ਮੁਕੇਰੀਆਂ ਵਿਖੇ ਬਲਾਕ ਮੁਕੇਰੀਆਂ ਪ੍ਰਧਾਨ ਰਕੇਸ਼ ਸਿੰਘ ਜੱਗੀ ਅਤੇ ਬਲਾਕ ਹਾਜੀਪੁਰ ਪ੍ਰਧਾਨ ਵਿਕਰਮ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪੰਜਾਬ ਚੇਅਰਮੈਨ ਠਾਕੁਰ ਸੋਹਨ ਸਿੰਘ ਅਤੇ ਠਾਕੁਰ ਸੁਲੱਖਣ ਸਿੰਘ ਜੱਗੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਯੂ.ਜੀ.ਸੀ. ਬਿੱਲ ਦਾ ਵਿਰੋਧ ਕੀਤਾ ਅਤੇ ਮਾਨਯੋਗ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਜਿਸ ਵਿਚ ਇਸ ਬਿੱਲ ਦਾ 19 ਤਾਰੀਖ਼ ਤੱਕ ਰੋਕ ਲਗਾਈ ਗਈ ਹੈ | ਉਨ੍ਹਾਂ ਕਿਹਾ ਜੇਕਰ ਸਰਕਾਰ ਫਿਰ ਇਸ ਬਿੱਲ ਨੂੰ ਲਿਆਂਦੀ ਹੈ ਤਾਂ ਕਰਨੀ ਸੈਨਾ ਵਲੋਂ ਬੀ.ਜੇ.ਪੀ. ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਕਿਹਾ ਆਉਣ ਵਾਲੀਆਂ ਚੋਣਾਂ ਵਿਚ ਬੀ.ਜੇ.ਪੀ. ਦਾ ਪੂਰਨ ਬਾਈਕਾਟ ਕੀਤਾ ਜਾਵੇਗਾ | ਹੈਰਾਨੀ ਦੀ ਗੱਲ ਇਹ ਹੈ ਕਿ ਮੁਕੇਰੀਆਂ ਵਿਚ ਹਰ ਵਾਰ ਸਵਰਨ ਵੋਟ ਬੀ.ਜੇ.ਪੀ. ਨੂੰ ਭੁਗਤਦੀ ਹੈ ਪਰ ਬੀ.ਜੇ.ਪੀ. ਐਮ.ਐਲ.ਏ. ਇਸ ਬਿੱਲ ਬਾਰੇ ਕੁੱਝ ਨਹੀਂ ਬੋਲ ਰਹੇ ਜਿਸ ਤੋਂ ਸਾਫ਼ ਤੋਂ ਹੁੰਦਾ ਹੈ ਕਿ ਬੀ.ਜੇ.ਪੀ. ਸਵਰਨ ਬਰਾਦਰੀ ਦੇ ਲੋਕਾਂ ਨੂੰ ਵੋਟਾਂ ਲਈ ਹੀ ਵਰਤਦੀ ਹੈ | ਇਸ ਮੌਕੇ ਗੈਵੀ ਠਾਕਰ, ਸੰਨ੍ਹੀ ਠਾਕੁਰ, ਲੱਕੀ ਠਾਕੁਰ, ਵੀਰ ਕਰਨ ਠਾਕੁਰ, ਠਾਕੁਰ ਸਿੰਘ ਅਤੇ ਹੋਰ ਕਰਨੀ ਸੈਨਾ ਦੇ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਦਸੂਹਾ ਵਿਖੇ 31ਵਾਂ ਕੀਰਤਨ ਦਰਬਾਰ ਸਮਾਗਮ 8 ਫਰਵਰੀ ਨੂੰ ਅਗਲੀ ਖ਼ਬਰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।