16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪਿਛਲੇ 2 ਦਿਨ ਤੋਂ ਹਾਜੀਪੁਰ 'ਚ ਪੀਣ ਵਾਲਾ ਪਾਣੀ ਨਾ ਆਉਣ ਕਾਰਨ ਲੋਕਾਂ 'ਚ ਮਚੀ ਹਾਹਾਕਾਰ

ਅਜੀਤ ਡੈਸਕ 22-01-2026
ਹਾਜੀਪੁਰ, 21 ਜਨਵਰੀ (ਪੁਨੀਤ ਭਾਰਦਵਾਜ)-ਹਲਕਾ ਮੁਕੇਰੀਆਂ ਦੇ ਸਭ ਤੋਂ ਵੱਡਾ ਕਸਬਾ ਹਾਜੀਪੁਰ ਵਿਖੇ ਪਿਛਲੇ ਦੋ ਦਿਨਾਂ ਤੋਂ ਪੀਣ ਵਾਲੇ ਪਾਣੀ ਨੂੰ ਲੈ ਕੇ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ | ਹਾਜੀਪੁਰ ਪੰਚਾਇਤ ਵਲੋਂ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਲਾਈਨ ਵਿਛਾਉਣ ਦੇ ਕਾਰਨ ਹਾਜੀਪੁਰ ਵਾਟਰ ਸਪਲਾਈ ਤੋਂ ਪਾਣੀ ਦੀ ਸਪਲਾਈ ਨਹੀਂ ਛੱਡੀ ਜਾ ਰਹੀ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੀਣ ਵਾਲੇ ਪਾਣੀ ਦੀ ਸਪਲਾਈ ਜਲਦੀ ਛੱਡਣ ਨੂੰ ਲੈ ਕੇ ਵਿਭਾਗ ਵਲੋਂ ਆਪਣਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਵਿਭਾਗ ਦੇ ਅਫ਼ਸਰ ਮੌਕੇ 'ਤੇ ਸਾਰੇ ਕੰਮ ਦੀ ਦੇਖ-ਰੇਖ ਕਰ ਰਹੇ ਹਨ, ਪਰ ਪਿਛਲੇ 48 ਘੰਟਿਆਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ ਹਨ | ਇੱਥੇ ਦੱਸਦੇ ਚੱਲੀਏ ਕਿ ਜਿਸ ਥਾਂ 'ਤੇ ਪੰਚਾਇਤ ਵਲੋਂ ਪੀਣ ਵਾਲੇ ਪਾਣੀ ਦੀ ਪਾਈਪ ਵਿਛਾਈ ਜਾ ਰਹੀ ਹੈ ਉੱਥੇ ਕਈ ਥਾਵਾਂ 'ਤੇ ਜੋੜ ਲੱਗਣੇ ਹਨ ਪਰ ਇੱਕ ਟੀਮ ਹੀ ਪਾਈਪ ਦੇ ਜੋੜ ਲਗਾਉਣ ਵਿਚ ਲੱਗੀ ਹੋਈ ਹੈ ਜਿਸ ਦੇ ਕਾਰਨ ਇਸ ਕੰਮ ਵਿਚ ਦੇਰੀ ਆ ਰਹੀ ਹੈ | ਇੱਥੇ ਇਹ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਹਾਜੀਪੁਰ ਵਾਸੀਆਂ ਦੀ ਬਹੁਤ ਲੰਬੇ ਸਮੇਂ ਤੋਂ ਇਹ ਮੰਗ ਚਲੀ ਆ ਰਹੀ ਹੈ ਕਿ ਕਸਬਾ ਹਾਜੀਪੁਰ ਦੇ ਅੰਦਰ ਵਾਲ ਸਿਸਟਮ ਲਗਾਏ ਜਾਣ, ਜਿਸ ਨਾਲ ਜਿਸ ਪਾਸੇ ਦੀ ਪਾਈਪ ਲਾਈਨ ਦੇ ਵਿਚ ਸਮੱਸਿਆ ਆਉਂਦੀ ਹੈ ਤਾਂ ਉਸ ਪਾਸੇ ਦਾ ਵਾਲ ਬੰਦ ਕਰਕੇ ਬਾਕੀ ਕਸਬੇ ਦੀ ਪਾਣੀ ਦੀ ਸਪਲਾਈ ਸੁਚਾਰੂ ਰੂਪ ਵਿਚ ਚੱਲਦੀ ਰਹੇ | ਪਿਛਲੇ ਲੰਬੇ ਸਮੇਂ ਤੋਂ ਦੇਖਣ ਵਿਚ ਆ ਰਿਹਾ ਹੈ ਕਿ ਕਸਬੇ ਦੇ ਕਿਸੇ ਵੀ ਇੱਕ ਮੁਹੱਲੇ ਦੇ ਵਿਚ ਪਾਈਪ ਲਾਈਨ ਦੇ ਵਿਚ ਕੋਈ ਖ਼ਰਾਬੀ ਆਉਂਦੀ ਹੈ ਤਾਂ ਪੂਰੇ ਕਸਬੇ ਦੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ਜਦੋਂ ਤੱਕ ਖ਼ਰਾਬੀ ਠੀਕ ਨਹੀਂ ਹੁੰਦੀ ਉਦੋਂ ਤੱਕ ਸਪਲਾਈ ਨਹੀਂ ਛੱਡੀ ਜਾਂਦੀ, ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਹੁਣ ਨਵੀਂ ਪਾਈਪ ਲਾਈਨ ਭਾਵੇਂ ਪੰਚਾਇਤ ਵਲੋਂ ਪਾਈ ਜਾ ਰਹੀ ਹੈ ਪਰ ਇੱਥੇ ਇਹ ਜ਼ਰੂਰੀ ਬਣ ਜਾਂਦਾ ਸੀ ਕਿ ਵਿਭਾਗ ਇਸ ਪਾਸੇ ਪਾਈਪ ਲਾਈਨ ਤੇ ਬਾਲ ਦੀ ਸੁਵਿਧਾ ਵੀ ਨਾਲ ਹੀ ਲਗਾ ਦਿੰਦਾ | ਜਿਸ ਨਾਲ ਆਉਣ ਵਾਲੇ ਸਮੇਂ ਵਿਚ ਕਸਬੇ ਦੇ ਲੋਕਾਂ ਨੂੰ ਫ਼ਾਇਦਾ ਮਿਲ ਸਕਦਾ ਹੈ | ਇਸ ਸਬੰਧ ਵਿਚ ਵਿਭਾਗ ਦੇ ਐਕਸੀਅਨ ਅਨੁਜ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਡਾ ਸੁਝਾਅ ਨੋਟ ਕਰ ਲਿਆ ਹੈ ਇਸ ਤੇ ਜਲਦੀ ਹੀ ਅਮਲ ਕੀਤਾ ਜਾਵੇਗਾ | ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਸਾਡੀ ਟੀਮ ਲੱਗੀ ਹੋਈ
ਪਿਛਲੀ ਖ਼ਬਰ ਅੱਜ ਦੇ ਧਰਨੇ ਦੀ ਤਿਆਰੀ ਸੰਬੰਧੀ ਕਿਰਤੀ ਕਿਸਾਨ ਯੂਨੀਅਨ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੁੰਦਰ ਸੁਲੇਖ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।