10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਵਰਿੰਦਰ ਕਰਿਆਨਾ ਸਟੋਰ ਦਸੂਹਾ ਵਿਖੇ ਅਚਾਨਕ ਲੱਗੀ ਅੱਗ <br/>

ਅਜੀਤ ਡੈਸਕ 01-01-2026
ਦਸੂਹਾ, 31 ਦਸੰਬਰ (ਭੁੱਲਰ)- ਬੀਤੀ ਰਾਤ ਲਗਭਗ 11.15 ਵਜੇ ਸਿਵਲ ਹਸਪਤਾਲ ਦਸੂਹਾ ਦੇ ਸਾਹਮਣੇ ਵਰਿੰਦਰ ਕਰਿਆਨਾ ਸਟੋਰ ਵਿਖੇ ਅਚਾਨਕ ਅੱਗ ਲੱਗ ਗਈ | ਸਿੱਟੇ ਵਜੋਂ ਦੁਕਾਨ ਅੰਦਰ ਲਗਭਗ 15 ਲੱਖ ਰੁਪਏ ਦਾ ਕਰਿਆਨੇ ਦਾ ਸਮਾਨ ਸੜ ਕੇ ਸੁਆਹ ਹੋ ਗਿਆ | ਇਸ ਸਬੰਧੀ ਵਰਿੰਦਰ ਕਰਿਆਨਾ ਸਟੋਰ ਦੇ ਮਾਲਕ ਵਰਿੰਦਰ ਸ਼ਰਮਾ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ 9.30 ਵਜੇ ਦੁਕਾਨ ਨੂੰ ਤਾਲਾ ਲਗਾ ਕੇ ਘਰ ਨੂੰ ਚਲੇ ਗਿਆ | ਉਨਾਂ ਦੱਸਿਆ ਕਿ ਲਗਭਗ 11.15 ਵਜੇ ਕਿਸੇ ਰਾਹਗੀਰ ਨੇ ਦੁਕਾਨ ਦੇ ਅੱਗੇ ਬੋਰਡ 'ਤੇ ਲਿਖੇ ਨੰਬਰ ਨੂੰ ਪੜ੍ਹ ਕੇ ਫ਼ੋਨ ਕੀਤਾ ਕਿ ਤੁਹਾਡੀ ਦੁਕਾਨ ਅੰਦਰ ਅੱਗ ਲੱਗੀ ਹੋਈ ਹੈ ਤੇ ਜਲਦੀ ਤੁਸੀਂ ਪਹੁੰਚ ਜਾਵੋ | ਉਨਾਂ ਦੱਸਿਆ ਕਿ ਉਹ ਤੁਰੰਤ ਦੁਕਾਨ ਤੇ ਪਹੁੰਚੇ ਅਤੇ ਫਾਇਰ ਬਿ੍ਗੇਡ ਨੂੰ ਫ਼ੋਨ ਕੀਤਾ | ਉਨਾਂ ਦੱਸਿਆ ਕਿ ਇਹ ਦੇਖਦਿਆਂ ਹੀ ਦੇਖਦਿਆਂ ਅੱਗ ਦੀਆਂ ਲਪਟਾਂ ਅਸਮਾਨ ਛੂਹਣ ਲੱਗ ਪਈਆਂ | ਉਨਾਂ ਦੱਸਿਆ ਕਿ ਫਾਇਰ ਬਿ੍ਗੇਡ ਠੀਕ 15 ਮਿੰਟ ਬਾਅਦ ਪਹੁੰਚ ਗਈ ਤੇ ਲੋਕਾਂ ਦੀ ਮਦਦ ਨਾਲ ਵੱਡੀ ਜੱਦੋ-ਜਹਿਦ ਉਪਰੰਤ ਅੱਗ 'ਤੇ ਕਾਬੂ ਪਾਇਆ | ਉਨਾਂ ਦੱਸਿਆ ਕਿ ਦੁਕਾਨ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ | ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ | ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਵਰਿੰਦਰ ਕਿਰਿਆਨਾ ਸਟੋਰ 'ਤੇ ਵਾਪਰੀ ਇਸ ਦੁਖਦਾਇਕ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਵਰਿੰਦਰ ਕਰਿਆਨਾ ਸਟੋਰ ਦਸੂਹਾ ਵਿਖੇ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਅਤੇ ਵਰਿੰਦਰ ਸ਼ਰਮਾ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਕੇਂਦਰ ਸਰਕਾਰ ਮਨਰੇਗਾ ਦਾ ਨਾਂਅ 'ਵੀ.ਬੀ. ਜੀ ਰਾਮ ਜੀ' ਰੱਖ ਕੇ ਕਰ ਰਹੀ ਫੁੱਟ ਪਾਊ ਰਾਜਨੀਤੀ - ਰੰਧਾਵਾ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਯਾਦ 'ਚ ਖ਼ਾਨਪੁਰ ਥਿਆੜਾ ਵਿਖੇ ਦੁੱਧ ਦੇ ਲੰਗਰ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।