ਨਵੀਂ ਦਿੱਲੀ, 12 ਨਵੰਬਰ (ਪੀ. ਟੀ. ਆਈ.)-ਲਾਈਬੇਰੀਆ ਦੇ ਝੰਡੇ ਵਾਲੇ ਕੱਚੇ ਤੇਲ ਦੇ ਟੈਂਕਰ ਨੂੰ 11 ਨਵੰਬਰ ਨੂੰ ਮਿਨਾ ਸਾਕਰ ਦੇ ਨੇੜੇ ਸਮੁੰਦਰ ਵਿਚ ਡ੍ਰਿਫਟ ਕਰਦੇ ਸਮੇਂ ‘ਪ੍ਰਾਜੈਕਟਾਈਲ’ ਨਾਲ ਨਿਸ਼ਾਨਾ ਬਣਾਇਆ ਗਿਆ।ਕੇਂਦਰੀ ਜਹਾਜ਼ਰਾਨੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ । ਸੋਨੋਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰਦਿਆਂ ਦੱਸਿਆ ਕਿ ਐਮ.ਟੀ. ਡੌਮੀਨੀਕਾ ਪ੍ਰਾਸਪੈਰਿਟੀ ਨਾਮਕ ਜਹਾਜ਼ ਦੇ ਕੁੱਲ 22 ਮੈਂਬਰੀ ਚਾਲਕ ਦਲ ਨੂੰ ਯੂ.ਏ.ਈ. ਕੋਸਟ ਗਾਰਡ ਵਲੋਂ ਤੁਰੰਤ ਅਤੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਚਾਲਕ ਦਲ ਵਿਚ ਸ਼ਾਮਿਲ ਸਾਰੇ 19 ਭਾਰਤੀ ਨਾਗਰਿਕ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ । ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਹਾਜ਼ ਦੀ ਪ੍ਰਬੰਧਨ ਕੰਪਨੀ ਨਾਲ ਲਗਾਤਾਰ ਸੰਪਰਕ ਵਿਚ ਹਾਂ ਤਾਂ ਜੋ ਚਾਲਕ ਦਲ ਦੀ ਸੁਰੱਖਿਆ ਤੇ ਲੋੜੀਂਦੀ ਸਹਾਇਤਾ ਨੂੰ ਯਕੀਨੀ ਬਣਾਇਆ ਜਾ ਸਕੇ ।
ਤੇਲ ਟੈਂਕਰ ’ਤੇ ਹਮਲਾ, ਭਾਰਤੀ ਚਾਲਕ ਦਲ ਦੇ 19 ਮੈਂਬਰ ਸੁਰੱਖਿਅਤ
ਤੇਲ ਟੈਂਕਰ ’ਤੇ ਹਮਲਾ, ਭਾਰਤੀ ਚਾਲਕ ਦਲ ਦੇ 19 ਮੈਂਬਰ ਸੁਰੱਖਿਅਤ
ਅਜੀਤ ਡੈਸਕ
13-11-2026