ਕੋਲਕਾਤਾ, 10 ਨਵੰਬਰ (ਪੀ. ਟੀ. ਆਈ.)-ਸ਼ਾਂਤੀਨਿਕੇਤਨ ਸਥਿਤ ਵਿਸ਼ਵ-ਭਾਰਤੀ ਯੂਨੀਵਰਸਿਟੀ ਵਿਚ ਸੁਰੱਖਿਅਤ ਮਹਾਂਭਾਰਤ ਦੇ ਇਕ ਹਿੱਸੇ ਵਾਲੀ 307 ਸਾਲ ਪੁਰਾਣੀ ਤਾੜ-ਪੱਤਰ ਪਾਂਡੁਲਿਪੀ ਨੂੰ ਯੂਨੈਸਕੋ ਦੇ ‘ਮੈਮਰੀ ਆਫ਼ ਦ ਵਰਲਡ ਏਸ਼ੀਆ-ਪੈਸੀਫਿਕ ਰੀਜਨਲ ਰਜਿਸਟਰ’ ਵਿਚ ਸ਼ਾਮਿਲ ਕੀਤਾ ਗਿਆ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇਕ ਅਧਿਕਾਰੀ ਨੇ ਦਿੱਤੀ।ਯੂਨੈਸਕੋ ਦਾ ਇਹ ਰਜਿਸਟਰ ਪੂਰੇ ਖੇਤਰ ਵਿਚ ਮਹੱਤਵਪੂਰਨ ਸੱਭਿਆਚਾਰਕ, ਇਤਿਹਾਸਕ ਅਤੇ ਵਿਗਿਆਨਕ ਮਹੱਤਤਾ ਵਾਲੀ ਦਸਤਾਵੇਜ਼ੀ ਵਿਰਾਸਤ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਉਜਾਗਰ ਕਰਦਾ ਹੈ।221 ਪੰਨਿਆਂ ਵਾਲੀ ਇਸ ਪਾਂਡੁਲਿਪੀ ਨੂੰ ਹਰੀਚਰਨ ਸ਼ਰਮਾ ਵਲੋਂ ਲਿਪੀਬੱਧ ਕੀਤਾ ਗਿਆ ਸੀ। ਇਸ ਵਿਚ ‘ਕਰਣ ਪਰਵ’ ਦਰਜ ਹੈ, ਜੋ ਕਿ ਪ੍ਰਾਚੀਨ ਸੰਸਕ੍ਰਿਤ ਮਹਾਂਕਾਵਿ (ਮਹਾਂਭਾਰਤ) ਦੇ 18 ਭਾਗਾਂ ਵਿਚੋਂ ਇਕ ਹੈ; ਇਹ ਮਹਾਂਕਾਵਿ ਰਵਾਇਤੀ ਤੌਰ ‘ਤੇ ਰਿਸ਼ੀ ਵਿਆਸ ਦੁਆਰਾ ਰਚਿਆ ਮੰਨਿਆ ਜਾਂਦਾ ਹੈ।
ਯੂਨੈਸਕੋ ਵਲੋਂ ਮਹਾਂਭਾਰਤ ਦੀ 307 ਸਾਲ ਪੁਰਾਣੀ ਪਾਂਡੁਲਿਪੀ ਨੂੰ ਮਾਨਤਾ
ਯੂਨੈਸਕੋ ਵਲੋਂ ਮਹਾਂਭਾਰਤ ਦੀ 307 ਸਾਲ ਪੁਰਾਣੀ ਪਾਂਡੁਲਿਪੀ ਨੂੰ ਮਾਨਤਾ
ਅਜੀਤ ਡੈਸਕ
11-11-2026