04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਏਸ਼ੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ’ਚ 5 ਆਈ.ਆਈ.ਟੀ. ਤੇ ਆਈ.ਆਈ. ਐਸ ਸੀ. ਬੈਂਗਲੁਰੂ ਸ਼ਾਮਿਲ

ਏਸ਼ੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ’ਚ 5 ਆਈ.ਆਈ.ਟੀ. ਤੇ ਆਈ.ਆਈ. ਐਸ ਸੀ. ਬੈਂਗਲੁਰੂ ਸ਼ਾਮਿਲ

ਅਜੀਤ ਡੈਸਕ 04-11-2026

ਨਵੀਂ ਦਿੱਲੀ, 3 ਨਵੰਬਰ (ਪੀ.ਟੀ.ਆਈ.): ਕਿਊ.ਐਸ. ਏਸ਼ੀਆ ਯੂਨੀਵਰਸਿਟੀ ਰੈਂਕਿੰਗ ਵਿਚ ਭਾਰਤ ਦੀਆਂ 6 ਪ੍ਰਮੁੱਖ ਸਿੱਖਿਆ ਸੰਸਥਾਵਾਂ ਨੇ ਏਸ਼ੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿਚ ਜਗ੍ਹਾ ਬਣਾਈ ਹੈ । ਇਨ੍ਹਾਂ ਵਿਚ ਆਈ.ਆਈ. ਐਸ.ਸੀ.  ਬੈਂਗਲੁਰੂ ਅਤੇ ਪੰਜ ਆਈ.ਆਈ.ਟੀ.  ਸ਼ਾਮਿਲ ਹਨ । ਹਾਲਾਂਕਿ, ਪਿਛਲੇ ਸਾਲ ਦੇ ਮੁਕਾਬਲੇ ਸਾਰੀਆਂ ਦੀ ਰੈਂਕਿੰਗ ਵਿਚ ਗਿਰਾਵਟ ਦਰਜ ਕੀਤੀ ਗਈ ਹੈ।ਪੰਜਾਬ ਦੀ ਚੰਡੀਗੜ੍ਹ ਯੂਨੀਵਰਸਿਟੀ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਨੇ ਆਪਣੀ ਰੈਂਕਿੰਗ ਵਿਚ ਸੁਧਾਰ ਕੀਤਾ ਹੈ । ਇਹ ਦੋਵੇਂ ਸੰਸਥਾਵਾਂ ਉਨ੍ਹਾਂ ਭਾਰਤੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਹਨ, ਜਿਨ੍ਹਾਂ ਨੇ ਇਸ ਵਾਰ ਰੈਂਕਿੰਗ ਵਿਚ ਉੱਪਰ ਵੱਲ ਕਦਮ ਵਧਾਏ ਹਨ । ਇਸ ਦੇ ਨਾਲ ਹੀ ਜਾਮੀਆ ਮਿਲੀਆ ਇਸਲਾਮੀਆ ਨੇ ਵੀ ਬਿਹਤਰ ਪ੍ਰਦਰਸ਼ਨ ਕੀਤਾ ਹੈ। ਆਈ. ਆਈ. ਟੀ. ਦਿੱਲੀ 66ਵੇਂ ਸਥਾਨ ਨਾਲ ਭਾਰਤ ਦੀ ਸਭ ਤੋਂ ਉੱਚੀ ਰੈਂਕਿੰਗ ਵਾਲੀ ਯੂਨੀਵਰਸਿਟੀ ਰਹੀ ਹੈ, ਜਦਕਿ ਪਿਛਲੇ ਸਾਲ ਇਹ 59ਵੇਂ ਸਥਾਨ ’ਤੇ ਸੀ । ਆਈ.ਆਈ. ਐਸ.ਸੀ.  ਬੈਂਗਲੁਰੂ 64ਵੇਂ ਤੋਂ 79ਵੇਂ, ਆਈ.ਆਈ.ਟੀ. ਬੰਬੇ 71ਵੇਂ ਤੋਂ 83ਵੇਂ ਤੇ ਆਈ.ਆਈ.ਟੀ. ਮਦਰਾਸ 70ਵੇਂ ਤੋਂ 85ਵੇਂ ਸਥਾਨ ’ਤੇ ਖਿਸਕ ਗਏ ਹਨ । ਇਸੇ ਤਰ੍ਹਾਂ ਆਈ.ਆਈ.ਟੀ.  ਖੜਗਪੁਰ 90ਵੇਂ ਤੇ ਆਈ.ਆਈ.ਟੀ.  ਕਾਨਪੁਰ 97ਵੇਂ ਸਥਾਨ ’ਤੇ ਰਹੇ। ਦਿੱਲੀ ਯੂਨੀਵਰਸਿਟੀ ਵੀ 95ਵੇਂ ਤੋਂ 106ਵੇਂ ਸਥਾਨ ’ਤੇ ਪਹੁੰਚ ਕੇ ਟਾਪ-100 ਵਿਚੋਂ ਬਾਹਰ ਹੋ ਗਈ ਹੈ । ਕਿਊ.ਐਸ. ਮੁਤਾਬਕ ਭਾਰਤ 325 ਯੂਨੀਵਰਸਿਟੀਆਂ ਨਾਲ ਏਸ਼ੀਆ ਦਾ ਦੂਜਾ ਸਭ ਤੋਂ ਵੱਧ ਨੁਮਾਇੰਦਗੀ ਵਾਲਾ ਉੱਚ ਸਿੱਖਿਆ ਪ੍ਰਣਾਲੀ ਵਾਲਾ ਦੇਸ਼ ਹੈ । ਇਸ ਮਾਮਲੇ ਵਿਚ ਭਾਰਤ ਤੋਂ ਅੱਗੇ ਸਿਰਫ਼ ਚੀਨ ਹੈ । ਖੋਜ ਦੇ ਖੇਤਰ ਵਿਚ ਵੀ ਭਾਰਤ ਦੀਆਂ 27 ਯੂਨੀਵਰਸਿਟੀਆਂ ਏਸ਼ੀਆ ਦੀਆਂ ਟਾਪ-50 ਵਿਚ ਸ਼ਾਮਿਲ ਹਨ ।

ਪਿਛਲੀ ਖ਼ਬਰ 20 ਸਾਲਾਂ ਬਾਅਦ ਬਦਲਿਆ ਸੀ.ਆਈ.ਐਸ.ਐਫ. ਦੇ ਜਵਾਨਾਂ ਦੀ ਵਰਦੀ ਦਾ ਡਿਜ਼ਾਇਨ ਅਗਲੀ ਖ਼ਬਰ ਰਾਹੁਲ ਗਾਂਧੀ ‘ਇਨਸਾਨੀ ਰੂਪ ਵਿਚ ਜ਼ੀਰੋ’-ਮਹੇਸ਼ ਜੇਠਮਲਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।