04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਓਮਾਨ ਤੱਟ ਨੇੜੇ ਵਪਾਰਕ ਜਹਾਜ਼ ’ਤੇ ਹਮਲੇ ’ਚ ਭਾਰਤੀ ਨਾਗਰਿਕ ਦੀ ਮੌਤ

ਓਮਾਨ ਤੱਟ ਨੇੜੇ ਵਪਾਰਕ ਜਹਾਜ਼ ’ਤੇ ਹਮਲੇ ’ਚ ਭਾਰਤੀ ਨਾਗਰਿਕ ਦੀ ਮੌਤ

ਅਜੀਤ ਡੈਸਕ 04-11-2026


ਨਵੀਂ ਦਿੱਲੀ, 3 ਨਵੰਬਰ (ਉਪਮਾ ਡਾਗਾ ਪਾਰਥ)-ਸੋਮਵਾਰ ਸ਼ਾਮ ਨੂੰ ਓਮਾਨ ਦੇ ਲਿਮਾਹ ਨੇੜੇ ਇਕ ਵਪਾਰਕ ਜਹਾਜ਼ ’ਤੇ ਹੋਏ ਹਮਲੇ ’ਚ ਇਕ ਭਾਰਤੀ ਮਲਾਹ ਦੀ ਮੌਤ ਹੋ ਗਈ, ਜਿਸ ’ਤੇ ਭਾਰਤ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ‘ਐਮ.ਐਸ.ਵੀ. ਅਲ ਜੁਸੂਫੀ’ ਨਾਮਕ ਇਸ ਜਹਾਜ਼ ’ਤੇ 14 ਭਾਰਤੀ ਨਾਗਰਿਕ ਸਵਾਰ ਸਨ, ਜਿਨ੍ਹਾਂ ’ਚੋਂ 13 ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਭਾਰਤੀ ਝੰਡੇ ਵਾਲੇ ਜਹਾਜ਼ ’ਤੇ ਓਮਾਨ ’ਤੇ ਹੋਏ ਹਮਲੇ ਦੀ ਘਟਨਾ ਦੀ ਭਾਰਤ ਨੇ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਮਲੇ ਰੁਕਣੇ ਚਾਹੀਦੇ ਹਨ। ਐਮ.ਐਸ.ਵੀ.ਏ.ਆਈ. ਜੁਸੁਫਾਈ ਨਾਂਅ ਦੇ ਜਹਾਜ਼ ’ਤੇ ਉਸ ਵੇਲੇ ਹਮਲਾ ਹੋਇਆ ਜਦੋਂ ਉਹ ਓਮਾਨ ਦੇ ਤੱਟ ਕੋਲੋਂ ਲੰਘ ਰਿਹਾ ਸੀ। ਭਾਰਤ ਨੇ ਇਸ ਸੰਬੰਧੀ ਜਾਰੀ ਬਿਆਨ ’ਚ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਹਾਜ਼ ’ਤੇ ਸਵਾਰ 14 ਭਾਰਤੀ ਨਾਗਰਿਕਾਂ ’ਚੋਂ 13 ਨੂੰ ਬਚਾਅ ਲਿਆ ਗਿਆ ਹੈ ਪਰ ਇਕ ਭਾਰਤੀ ਨਾਗਰਿਕ ਦੀ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਮੌਤ ਹੋ ਗਈ। ਭਾਰਤ ਨੇ ਕਮਰਸ਼ੀਅਲ ਜਹਾਜ਼ਾਂ ’ਤੇ ਲਗਾਤਾਰ ਹੋ ਰਹੇ ਹਮਲਿਆਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤ ਤਣਾਅ ਨੂੰ ਘੱਟ ਕਰਨ ਦੇ ਨਾਲ ਹੀ ਇਸ ਸਮੱਸਿਆ ਦਾ ਕੂਟਨੀਤਕ ਹੱਲ ਕੱਢਣ ਦੀ ਅਪੀਲ ਕਰਦਾ ਹੈ।

 

ਪਿਛਲੀ ਖ਼ਬਰ ਭਾਰਤੀ ਜਲ ਸੈਨਾ ਨੇ ਸੋਮਾਲੀਆ ਤੱਟ ਨੇੜੇ ਅਗਵਾ ਕੀਤੀ ਕਿਸ਼ਤੀ ਨੂੰ ਬਚਾਇਆ ਅਗਲੀ ਖ਼ਬਰ ਆਪਣੀ ਨਾਕਾਮੀ ਛੁਪਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਭਾਜਪਾ ਸਰਕਾਰ-‘ਆਪ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।