02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਦਿੱਲੀ ਮੈਟਰੋ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਔਰਤ ਸਮੇਤ ਤਿੰਨ ਗ੍ਰਿਫ਼ਤਾਰ

ਨਵੀਂ ਦਿੱਲੀ, 1 ਨਵੰਬਰ (ਪੀ.ਟੀ.ਆਈ.)-ਦਿੱਲੀ ਮੈਟਰੋ ਦੇ ਦੋ ਸਟੇਸ਼ਨਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਦੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਨਾਲ ਜੁੜੇ ਹੈਂਡਲਰਾਂ ਦੇ ਸੰਪਰਕ ’ਚ ਹੋਣ ਦਾ ਸ਼ੱਕ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਸੁਮੀਤ ਉਰਫ਼ ਰਫ਼ਤਾਰ (30), ਸੁਮਿਤ ਕੁਮਾਰ ਉਰਫ਼ ਕਾਕਾ (22) ਅਤੇ ਗੁਰਪ੍ਰੀਤ ...

ਅਜੀਤ ਡੈਸਕ 02-11-2026

ਨਵੀਂ ਦਿੱਲੀ, 1 ਨਵੰਬਰ (ਪੀ.ਟੀ.ਆਈ.)-ਦਿੱਲੀ ਮੈਟਰੋ ਦੇ ਦੋ ਸਟੇਸ਼ਨਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਦੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਨਾਲ ਜੁੜੇ ਹੈਂਡਲਰਾਂ ਦੇ ਸੰਪਰਕ ’ਚ ਹੋਣ ਦਾ ਸ਼ੱਕ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਸੁਮੀਤ ਉਰਫ਼ ਰਫ਼ਤਾਰ (30), ਸੁਮਿਤ ਕੁਮਾਰ ਉਰਫ਼ ਕਾਕਾ (22) ਅਤੇ ਗੁਰਪ੍ਰੀਤ (22) ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਉਨ੍ਹਾਂ ਨੂੰ ਨਾਅਰੇ ਲਿਖਣ ਬਦਲੇ ਮੋਟੀ ਰਕਮ ਦੇਣ ਦਾ ਲਾਲਚ ਦਿੱਤਾ ਗਿਆ ਸੀ। 29 ਅਕਤੂਬਰ ਨੂੰ ਜਹਾਂਗੀਰਪੁਰੀ ਤੇ ਅਗਲੇ ਦਿਨ ਸ਼ਾਸਤਰੀ ਨਗਰ ਮੈਟਰੋ ਸਟੇਸ਼ਨਾਂ ’ਤੇ ਇਹ ਨਾਅਰੇ ਮਿਲੇ ਸਨ। ਪੁਲਿਸ ਨੇ ਸੁਮਿਤ ਕੁਮਾਰ ਨੂੰ ਕਥਿਤ ਮੁੱਖ ਸਾਜ਼ਿਸ਼ਘਾੜਾ ਦੱਸਿਆ ਹੈ, ਜਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਇਸ ਕੰਮ ’ਚ ਸ਼ਾਮਿਲ ਕੀਤਾ। ਜਾਂਚ ’ਚ ਜੀ.ਟੀ.ਕੇ. ਬਾਈਪਾਸ ਨੇੜੇ ਵੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭਾਲ ਕਰ ਰਹੀ ਹੈ।

ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ ‘ਮਹਾਂਦੇਵ ਸੱਟੇਬਾਜ਼ੀ ਐਪ’ ਮਾਮਲੇ ਦੇ ਮੁੱਖ ਮੁਲਜ਼ਮ ਦੀ ਓਮਾਨ ਤੋਂ ਹਵਾਲਗੀ ਅਗਲੀ ਖ਼ਬਰ ਸਾਊਦੀ ਅਰਬ ਜਾਣ ਵਾਲੀਆਂ ਭਾਰਤੀ ਉਡਾਣਾਂ ’ਚ ਵਿਘਨ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।