24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪ੍ਰਧਾਨ ਮੰਤਰੀ ਵਲੋਂ ਵੰਡ ਪਾਉਣ ਵਾਲੀਆਂ ਤਾਕਤਾਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਚਿੰਨਮਯ ਅੰਮ੍ਰਿਤ ਮਹੋਤਸਵ ਦਾ ਕੀਤਾ ਉਦਘਾਟਨ

ਨਵੀਂ ਦਿੱਲੀ, 23 ਅਕਤੂਬਰ (ਉਪਮਾ ਡਾਗਾ ਪਾਰਥ)-ਪਿਛਲੇ ਕਈ ਦਹਾਕਿਆਂ ਦੌਰਾਨ ਉੱਭਰੀਆਂ ਚੁਣੌਤੀਆਂ ਅਤੇ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ...

ਅਜੀਤ ਡੈਸਕ 24-10-2026

ਨਵੀਂ ਦਿੱਲੀ,  23 ਅਕਤੂਬਰ (ਉਪਮਾ ਡਾਗਾ ਪਾਰਥ)-ਪਿਛਲੇ ਕਈ ਦਹਾਕਿਆਂ ਦੌਰਾਨ ਉੱਭਰੀਆਂ ਚੁਣੌਤੀਆਂ ਅਤੇ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਨਾਲ ਨਜਿੱਠਣ ਲਈ ਸਮੂਹਿਕ ਯਤਨ ਕਰਨ ਤੇ  ਵੰਡਪਾਊ ਤਾਕਤਾਂ ਵਿਰੁੱਧ ਸਮਾਜ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਨਵੀਂ ਦਿੱਲੀ ਦੇ ਭਾਰਤ ਮੰਡਪਮ ’ਚ ‘ਚਿੰਨਮਯ ਅੰਮ੍ਰਿਤ ਮਹੋਤਸਵ’ ਆਲਮੀ ਸੰਮੇਲਨ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਚਿੰਨਮਯ ਮਿਸ਼ਨ ਸਿਰਫ਼ ਇਕ ਸੰਗਠਨ ਨਹੀਂ, ਸਗੋਂ ਇਕ ਵਿਚਾਰ ਹੈ। ਪ੍ਰੋਗਰਾਮ ਦਰਮਿਆਨ ਆਧੁਨਿਕ ਤਕਨੀਕ ਜ਼ਰੀਏ ਸਵਾਮੀ ਚਿੰਨਮਯਾਨੰਦ ਦਾ ਇਕ ਹੋਲੋਗ੍ਰਾਮ ਵੀ ਜਾਰੀ ਕੀਤਾ ਗਿਆ। ਮੋਦੀ ਨੇ ਹੋਲੋਗ੍ਰਾਮ ਵੇਖਦਿਆਂ ਸਵਾਮੀ ਚਿੰਨਮਯਾਨੰਦ ਨਾਲ ਆਪਣੀ 33 ਸਾਲ ਪੁਰਾਣੀ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ 1993 ’ਚ ਵਡੋਦਰਾ ’ਚ ਗੁਰੂਦੇਵ ਨਾਲ ਮੁਲਾਕਾਤ, ਗੱਲਬਾਤ ਅਤੇ ਆਸ਼ੀਰਵਾਦ ਉਨ੍ਹਾਂ ਨੂੰ ਅੱਜ ਵੀ ਯਾਦ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂਂ ਦੇ ਕੇਂਦਰ ’ਚ ਦੇਸ਼ ਦੇ ਨੌਜਵਾਨ ਹੀ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਵੇਖ ਰਹੇ ਹਾਂ ਕਿ ਚਿੰਨਮਯ ਮਿਸ਼ਨ ਦੇ 100 ਤੋਂ ਵੱਧ ਸਿੱਖਿਆ ਸੰਸਥਾਵਾਂ ਲੱਖਾਂ ਬੱਚਿਆਂ ਦੇ ਭਵਿੱਖ ਦਾ ਨਿਰਮਾਣ ਕਰ ਰਹੀਆਂ ਹਨ। ਉਨ੍ਹਾਂ ਨੂੰ ਆਧੁਨਿਕ ਸਿੱਖਿਆ ਵੀ ਮਿਲ ਰਹੀ ਹੈ ਅਤੇ ਉਹ ਭਾਰਤੀ ਸੰਸਕਾਰਾਂ ਨੂੰ ਵੀ ਅਪਣਾ ਰਹੇ ਹਨ।

ਪਿਛਲੀ ਖ਼ਬਰ ਖਹਿਰਾ ਹਮੇਸ਼ਾ ਵਰਤਦੇ ਹਨ ਇਤਰਾਜ਼ਯੋਗ ਸ਼ਬਦਾਵਲੀ-ਚੀਮਾ ਅਗਲੀ ਖ਼ਬਰ ਚੀਨੀ ਫ਼ੌਜ ਵਲੋਂ ਗਸ਼ਤ ਨਾਲ ਸਰਹੱਦੀ ਸ਼ਾਂਤੀ ਭੰਗ ਹੁੰਦੀ ਹੈ ਤੇ ਦੁਵੱਲੇ ਸਬੰਧਾਂ ’ਚ ਅੜਿੱਕਾ ਪੈਂਦਾ ਹੈ-ਭਾਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।