15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਡਾਕਟਰ ਹਰਵਿੰਦਰ ਸਿੰਘ ਧਾਲੀਵਾਲ ਪੀ.ਏ.ਯੂ. ਦੇ ਉਪ-ਕੁਲਪਤੀ ਨਿਯੁਕਤ

ਲੁਧਿਆਣਾ, 14 ਅਕਤੂਬਰ (ਜਸਵਿੰਦਰ ਸਿੰਘ)-ਡਾਕਟਰ ਹਰਵਿੰਦਰ ਸਿੰਘ ਧਾਲੀਵਾਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਉਪ-ਕੁਲਪਤੀ ਡਾ. ਧਾਲੀਵਾਲ ਦਾ ਵਿੱਦਿਅਕ ...

ਅਜੀਤ ਡੈਸਕ 15-10-2026

ਲੁਧਿਆਣਾ, 14 ਅਕਤੂਬਰ (ਜਸਵਿੰਦਰ ਸਿੰਘ)-ਡਾਕਟਰ ਹਰਵਿੰਦਰ ਸਿੰਘ ਧਾਲੀਵਾਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਉਪ-ਕੁਲਪਤੀ ਡਾ. ਧਾਲੀਵਾਲ ਦਾ ਵਿੱਦਿਅਕ ਰਿਕਾਰਡ ਬਹੁਤ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੂੰ ਗੋਲਡ ਮੈਡਲ, ਮੈਰਿਟ ਸਰਟੀਫ਼ਿਕੇਟ (ਐਮ.ਐਸਸੀ. ’ਚ), ਮੈਰਿਟ ਸਕਾਲਰਸ਼ਿਪ (ਬੀ.ਐਸ.ਸੀ. ’ਚ) ਅਤੇ ਮੈਰਿਟ ਫੈਲੋਸ਼ਿਪ (ਐਮ.ਐਸਸੀ. ਅਤੇ ਪੀਐਚ.ਡੀ. ’ਚ) ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕੋਲ ਖੇਤੀਬਾੜੀ ਵਿਗਿਆਨੀ ਵਜੋਂ ਲਗਭਗ 31 ਸਾਲਾਂ ਦਾ ਤਜਰਬਾ ਹੈ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਆਫ਼ ਫਲੋਰੀਡਾ ਵਿਖੇ ਨਿੰਬੂ-ਜਾਤੀ ਦੇ ਫਲਾਂ (ਸਿਟਰਸ) ਦੇ ਸੁਧਾਰ ’ਤੇ ਉੱਨਤ ਖੋਜ ਕਰਨ ਦਾ ਅੰਤਰਰਾਸ਼ਟਰੀ ਤਜਰਬਾ ਵੀ ਹਾਸਲ ਹੈ। ਉਨ੍ਹਾਂ ਦਾ ਮੁਹਾਰਤ ਦਾ ਖੇਤਰ ਬਾਗਬਾਨੀ (ਫਲਾਂ ਦੀ ਵਿਗਿਆਨਕ ਖੇਤੀ) ਹੈ, ਜੋ ਕਿ ਪੰਜਾਬ ਦੀ ਖੇਤੀਬਾੜੀ ’ਚ ਵਿਭਿੰਨਤਾ ਲਿਆਉਣ ਲਈ ਸਮੇਂ ਦੀ ਲੋੜ ਹੈ। ਉਨ੍ਹਾਂ ਕੋਲ ਪੀ.ਏ.ਯੂ. ਦੇ ਤਿੰਨਾਂ ਮੁੱਖ ਖੇਤਰਾਂ - ਅਧਿਆਪਨ (ਡੀਨ, ਕਾਲਜ ਆਫ਼ ਐਗਰੀਕਲਚਰ ਵਜੋਂ -2013-2017), ਖੋਜ (ਵਧੀਕ ਡਾਇਰੈਕਟਰ ਖੋਜ -ਬਾਗਬਾਨੀ ਵਜੋਂ) ਅਤੇ ਪਸਾਰ (ਡਾਇਰੈਕਟਰ ਪਸਾਰ ਸਿੱਖਿਆ ਵਜੋਂ) ’ਚ ਵਿਭਿੰਨ ਪ੍ਰਸ਼ਾਸਨਿਕ ਤਜਰਬਾ ਹੈ।

ਪਿਛਲੀ ਖ਼ਬਰ ਤਰਨ ਤਾਰਨ ਜ਼ਿਲ੍ਹੇ ’ਚ ਦੋ ਅਤੇ ਅੰਮ੍ਰਿਤਸਰ ਦੀ ਸਰਹੱਦ ਉੱਪਰ ਲੱਗਾ ਹੈ ਇਕ ਐਂਟੀ ਡਰੋਨ ਸਿਸਟਮ ਅਗਲੀ ਖ਼ਬਰ ਸੂਬਾ ਸਰਕਾਰ ਵਲੋਂ 15 ਵਿਭਾਗਾਂ ਦਾ ਰਿਕਾਰਡ ਸੀ.ਬੀ.ਆਈ. ਹਵਾਲੇ ਕਰਨ ਦੇ ਆਦੇਸ਼ ਕੇਂਦਰੀ ਜਾਂਚ ਏਜੰਸੀ ਨਾਲ ਤਾਲਮੇਲ ਲਈ ਗੌਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।