12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਭਾਰਤ ਵਲੋਂ ਦਿੱਲੀ ਪ੍ਰਦਰਸ਼ਨਾਂ ਬਾਰੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਏਜੰਸੀ ਦੀਆਂ ਟਿੱਪਣੀਆਂ ਰੱਦ

ਭਾਰਤ ਵਲੋਂ ਦਿੱਲੀ ਪ੍ਰਦਰਸ਼ਨਾਂ ਬਾਰੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਏਜੰਸੀ ਦੀਆਂ ਟਿੱਪਣੀਆਂ ਰੱਦ

ਅਜੀਤ ਡੈਸਕ 12-10-2026

ਨਵੀਂ ਦਿੱਲੀ, 11 ਅਕਤੂਬਰ (ਪੀ.ਟੀ.ਆਈ.)-ਭਾਰਤ ਨੇ ਐਤਵਾਰ ਨੂੰ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਏਜੰਸੀ ਵਲੋਂ ਦਿੱਲੀ ’ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈਣ ’ਤੇ ਜਤਾਈ ਗਈ ਚਿੰਤਾ ਨੂੰ ਖ਼ਾਰਜ ਕਰ ਦਿੱਤਾ ਅਤੇ ਇਨ੍ਹਾਂ ਟਿੱਪਣੀਆਂ ਨੂੰ “ਬੇਲੋੜਾ” ਅਤੇ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ “ਨਾ-ਮਨਜ਼ੂਰਯੋਗ ਦਖਲਅੰਦਾਜ਼ੀ” ਕਰਾਰ ਦਿੱਤਾ। ਜਨੇਵਾ ਸਥਿਤ ‘ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ’ ਦੇ ਦਫ਼ਤਰ ਨੇ ਸਨਿਚਰਵਾਰ ਨੂੰ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਇਹ ਯਕੀਨੀ ਬਣਾਉਣ ਕਿ ਸ਼ਾਂਤਮਈ ਢੰਗ ਨਾਲ ਇਕੱਠੇ ਹੋਣ ਦੇ ਅਧਿਕਾਰ ਦਾ ਪੂਰਾ ਸਤਿਕਾਰ ਕੀਤਾ ਜਾਵੇ ਤੇ ਇਸ ਨੂੰ ਕਾਇਮ ਰੱਖਿਆ ਜਾਵੇ।  ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਲਈ, ਓ. ਐਚ.ਸੀ.ਐੱਚ.ਆਰ. ਦੀਆਂ ਚਿੰਤਾਵਾਂ ਬੇਲੋੜੀਆਂ ਹਨ ਤੇ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਨਾ-ਮਨਜ਼ੂਰਯੋਗ ਦਖਲਅੰਦਾਜ਼ੀ ਦੇ ਬਰਾਬਰ ਹਨ।

ਪਿਛਲੀ ਖ਼ਬਰ ‘ਆਪ’ ਨੇ ਪੁਲਿਸ ਵਧੀਕੀਆਂ ਦਾ ਦੋਸ਼ ਲਗਾਇਆ ਅਗਲੀ ਖ਼ਬਰ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ , ਕਈ ਇਲਾਕਿਆਂ ਵਿਚ ਪਾਣੀ ਭਰਨ ਕਾਰਨ ਲੋਕ ਰਹੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।