07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਫ਼ਰਾਂਸਿਸ ਹੈਲਜ਼ਨ ਨੂੰ ਭੌਤਿਕ ਵਿਗਿਆਨ ’ਚ ਨੋਬਲ ਪੁਰਸਕਾਰ

ਸਟਾਕਹੋਮ, 6 ਅਕਤੂਬਰ (ਏ.ਪੀ.)-ਫ਼ਰਾਂਸਿਸ ਹੈਲਜ਼ਨ ਨੇ ਆਈਸਕਿਊਬ ਨਿਊਟ੍ਰੀਨੋ ਆਬਜ਼ਰਵੇਟਰੀ ’ਚ ਆਪਣੇ ਯੋਗਦਾਨ ਤੇ ਖਗੋਲ-ਭੌਤਿਕੀ ਉਤਪੱਤੀ ਵਾਲੇ ਉੱਚ-ਊਰਜਾ ਨਿਊਟ੍ਰੀਨੋਜ਼ ਦੀ ਖੋਜ ਲਈ ਭੌਤਿਕ ਵਿਗਿਆਨ ਦਾ ਨੋਬਲ ....

ਅਜੀਤ ਡੈਸਕ 07-10-2026

ਸਟਾਕਹੋਮ, 6 ਅਕਤੂਬਰ (ਏ.ਪੀ.)-ਫ਼ਰਾਂਸਿਸ ਹੈਲਜ਼ਨ ਨੇ ਆਈਸਕਿਊਬ ਨਿਊਟ੍ਰੀਨੋ ਆਬਜ਼ਰਵੇਟਰੀ ’ਚ ਆਪਣੇ ਯੋਗਦਾਨ ਤੇ ਖਗੋਲ-ਭੌਤਿਕੀ ਉਤਪੱਤੀ ਵਾਲੇ ਉੱਚ-ਊਰਜਾ ਨਿਊਟ੍ਰੀਨੋਜ਼ ਦੀ ਖੋਜ ਲਈ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਜਿੱਤਿਆ ਹੈ। ਭੌਤਿਕ ਵਿਗਿਆਨ ਲਈ ਨੋਬਲ ਕਮੇਟੀ ਦੇ ਚੇਅਰਮੈਨ ਮਾਰਕ ਪੀਅਰਸ ਨੇ ਇਕ ਪ੍ਰੈਸ ਬਿਆਨ ’ਚ ਕਿਹਾ ਕਿ ਫ਼ਰਾਂਸਿਸ ਹੈਲਜ਼ਨ ਨੇ ਖੋਜਕਰਤਾਵਾਂ ਤੇ ਇੰਜੀਨੀਅਰਾਂ ਦੀ ਇਕ ਅੰਤਰਰਾਸ਼ਟਰੀ ਟੀਮ ਦੀ ਅਗਵਾਈ ਕੀਤੀ ਹੈ, ਜਿਨ੍ਹਾਂ ਸਾਨੂੰ ਇਕ ਸ਼ਾਨਦਾਰ ਯੰਤਰ ਦਿੱਤਾ ਹੈ। ਉਨ੍ਹਾਂ ਦੀ ਦ੍ਰਿੜ੍ਹਤਾ ਤੇ ਵਿਗਿਆਨਕ ਦ੍ਰਿਸ਼ਟੀ ਨੇ ਇਕ ਨਵੇਂ ਕਿਸਮ ਦੇ ਖਗੋਲ ਵਿਗਿਆਨ  ਦਾ ਰਾਹ ਪੱਧਰਾ ਕੀਤਾ ਹੈ। ਇਸ ਬਾਰੇ ਹੈਲਜ਼ਨ ਨੇ ਕਿਹਾ ਕਿ ਇਹ ਇਕ ਬਹੁਤ ਵੱਡਾ ਹੈਰਾਨੀਜਨਕ ਮੋੜ ਸੀ ਤੇ ਮੈਨੂੰ ਬਿਲਕੁਲ ਵੀ ਇਸ ਦੀ ਉਮੀਦ ਨਹੀਂ ਸੀ।

ਪਿਛਲੀ ਖ਼ਬਰ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਹੋਣਗੇ ਅਗਲੇ ਹਵਾਈ ਫ਼ੌਜ ਮੁਖੀ ਅਗਲੀ ਖ਼ਬਰ ਜਲੰਧਰ ’ਚ ਤਿੰਨ ਥਾਵਾਂ ’ਤੇ ਛਾਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।