ਨਵੀਂ ਦਿੱਲੀ, 6 ਅਕਤੂਬਰ (ਪੀ.ਟੀ.ਆਈ.)-ਹੋਰਮੁਜ਼ ਜਲਡਮਰੂ ਰਾਹੀਂ ਲੰਘ ਰਹੇ ਪਨਾਮਾ ਦੇ ਝੰਡੇ ਵਾਲੇ ਵਪਾਰਕ ਜਹਾਜ਼ ‘ਐੱਮ.ਟੀ. ਆਨ ਪੀਸ’ ਨੂੰ ਮੰਗਲਵਾਰ ਨੂੰ ਪ੍ਰੋਜੈਕਟਾਈਲ ਨਾਲ ਨਿਸ਼ਾਨਾ ਬਣਾਏ ਜਾਣ ਕਾਰਨ 11 ਭਾਰਤੀ ਨਾਗਰਿਕਾਂ ਸਮੇਤ 12 ਚਾਲਕ ਦਲ ਮੈਂਬਰ ਜ਼ਖ਼ਮੀ ਹੋ ਗਏ। ਵਿਦੇਸ਼ ਮੰਤਰਾਲੇ ਮੁਤਾਬਿਕ ਜਹਾਜ਼ ’ਤੇ ਕੁੱਲ 19 ਮੈਂਬਰ ਸਵਾਰ ਸਨ, ਜਿਨ੍ਹਾਂ ’ਚੋਂ 17 ਭਾਰਤੀ ਸਨ। ਹਮਲਾ ਓਮਾਨ ਦੇ ਤੱਟ ਨੇੜੇ ਹੋਇਆ। ਓਮਾਨੀ ਅਧਿਕਾਰੀਆਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਖ਼ਸਾਬ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਹੈ। ਭਾਰਤ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਖੇਤਰ ’ਚ ਸਮੁੰਦਰੀ ਜਹਾਜ਼ਾਂ, ਸਮੁੰਦਰੀ ਯਾਤਰੀਆਂ ਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਡੂੰਘੀ ਚਿੰਤਾ ਦਾ ਵਿਸ਼ਾ ਹਨ। ਭਾਰਤ ਨੇ ਅਜਿਹੇ ਹਮਲੇ ਤੁਰੰਤ ਬੰਦ ਕਰਨ ਤੇ ਕੌਮਾਂਤਰੀ ਜਲ ਮਾਰਗਾਂ ਰਾਹੀਂ ਆਵਾਜਾਈ ਤੇ ਵਪਾਰ ਬਹਾਲ ਕਰਨ ਦੀ ਅਪੀਲ ਕੀਤੀ।
ਹੋਰਮੁਜ਼ ਜਲਡਮਰੂ ’ਚ ਜਹਾਜ਼ ’ਤੇ ਹਮਲਾ, 11 ਭਾਰਤੀ ਜ਼ਖ਼ਮੀ
ਨਵੀਂ ਦਿੱਲੀ, 6 ਅਕਤੂਬਰ (ਪੀ.ਟੀ.ਆਈ.)-ਹੋਰਮੁਜ਼ ਜਲਡਮਰੂ ਰਾਹੀਂ ਲੰਘ ਰਹੇ ਪਨਾਮਾ ਦੇ ਝੰਡੇ ਵਾਲੇ ਵਪਾਰਕ ਜਹਾਜ਼ ‘ਐੱਮ.ਟੀ. ਆਨ ਪੀਸ’ ਨੂੰ ਮੰਗਲਵਾਰ ਨੂੰ ਪ੍ਰੋਜੈਕਟਾਈਲ ਨਾਲ ਨਿਸ਼ਾਨਾ ਬਣਾਏ ਜਾਣ ਕਾਰਨ 11 ਭਾਰਤੀ ...
ਅਜੀਤ ਡੈਸਕ
07-10-2026