01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਭਾਰਤੀ ਕੈਪਟਨ ਨੇ ਹਾਦਸਾਗ੍ਰਸਤ ਹੋਣ ਤੋਂ ਬਚਾਇਆ ਜਹਾਜ਼-ਕਾਕਪਿਟ ’ਚ ਸਹਿ-ਪਾਇਲਟ ਨਾਲ ਭਿੜਿਆ ਸਾਊਦੀ ਅਰਬ ਵਿਚ ਹੰਗਾਮੀ ਹਾਲਤ ’ਚ ਉਤਾਰਿਆ ਜਹਾਜ਼

ਦੁਬਈ, 30 ਸਤੰਬਰ (ਪੀ.ਟੀ.ਆਈ.)-ਫਲਾਈਦੁਬਈ ਏਅਰਲਾਈਨ ਦੀ ਇਕ ਉਡਾਣ ਦੌਰਾਨ ਕਾਕਪਿਟ ’ਚ ਪਾਇਲਟਾਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਜਹਾਜ਼ ਨੂੰ ਸਾਊਦੀ ਅਰਬ ’ਚ ਐਮਰਜੈਂਸੀ ਲੈਂਡਿੰਗ ਕਰਨੀ ਪਈ...

ਅਜੀਤ ਡੈਸਕ 01-10-2026

ਦੁਬਈ, 30 ਸਤੰਬਰ (ਪੀ.ਟੀ.ਆਈ.)-ਫਲਾਈਦੁਬਈ ਏਅਰਲਾਈਨ ਦੀ ਇਕ ਉਡਾਣ ਦੌਰਾਨ ਕਾਕਪਿਟ ’ਚ ਪਾਇਲਟਾਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਜਹਾਜ਼ ਨੂੰ ਸਾਊਦੀ ਅਰਬ ’ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਜ਼ਰਾਈਲੀ ਨਿਊਜ਼ ਵੈੱਬਸਾਈਟ ‘ਵਾਈਨੈੱਟ’ ਅਨੁਸਾਰ ਜਹਾਜ਼ ਦਾ ਕੈਪਟਨ ਭਾਰਤੀ ਨਾਗਰਿਕ ਸੀ। ਰਿਪੋਰਟ ਮੁਤਾਬਿਕ ਸਹਿ-ਪਾਇਲਟ ਓਮਾਨ ਦਾ ਨਾਗਰਿਕ ਸੀ ਤੇ ਉਸ ’ਤੇ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਕਰਨ ਦਾ ਸ਼ੱਕ ਹੈ। ਦੱਸਿਆ ਗਿਆ ਹੈ ਕਿ ਕੈਪਟਨ ਨੇ ਜਹਾਜ਼ ਨੂੰ ਹਾਦਸਾਗ੍ਰਸਤ ਹੋਣ ਤੋਂ ਬਚਾਉਣ ਲਈ ਸਹਿ-ਪਾਇਲਟ ਨਾਲ ਮੁਕਾਬਲਾ ਕੀਤਾ। ਬਾਅਦ ’ਚ ਜਹਾਜ਼ ਵਿੱਚ ਮੌਜੂਦ ਇਜ਼ਰਾਈਲੀ ਯਾਤਰੀਆਂ ਨੇ ਵੀ ਸਹਿ-ਪਾਇਲਟ ਨੂੰ ਕਾਬੂ ਕਰਨ ’ਚ ਮਦਦ ਕੀਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਕ ਪਾਇਲਟ ਨੇ ਦੂਜੇ ਪਾਇਲਟ ਨੂੰ ਚਾਕੂ ਮਾਰਿਆ ਤੇ ਕਥਿਤ ਤੌਰ ’ਤੇ ਯਾਤਰੀਆਂ ਸਮੇਤ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਦੁਬਈ ਤੋਂ ਤਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ’ਚ ਕਾਕਪਿਟ ਅੰਦਰ ਕੈਪਟਨ ਤੇ ਸਹਿ-ਪਾਇਲਟ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਜਹਾਜ਼ ਨੂੰ ਸਾਊਦੀ ਅਰਬ ’ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਜ਼ਰਾਈਲੀ ਨਿਊਜ਼ ਵੈੱਬਸਾਈਟ ‘ਵਾਈਨੈੱਟ’ ਮੁਤਾਬਿਕ ਜਹਾਜ਼ ਦਾ ਕੈਪਟਨ ਭਾਰਤੀ ਨਾਗਰਿਕ ਸੀ। ਰਿਪੋਰਟ ’ਚ ਇਜ਼ਰਾਈਲੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਸਹਿ-ਪਾਇਲਟ ਓਮਾਨ ਦਾ ਨਾਗਰਿਕ ਸੀ ਤੇ ਉਸ ’ਤੇ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਕਰਨ ਦਾ ਸ਼ੱਕ ਹੈ। ਕੈਪਟਨ ਨੇ ਜਹਾਜ਼ ਨੂੰ ਹਾਦਸੇ ਤੋਂ ਬਚਾਉਣ ਲਈ ਉਸ ਨਾਲ ਮੁਕਾਬਲਾ ਕੀਤਾ। ਬਾਅਦ ’ਚ ਇਜ਼ਰਾਈਲੀ ਯਾਤਰੀਆਂ ਨੇ ਵੀ ਸਹਿ-ਪਾਇਲਟ ਨੂੰ ਕਾਬੂ ਕਰਨ ’ਚ ਮਦਦ ਕੀਤੀ। ਫਲਾਈਦੁਬਈ ਦੀ ਉਡਾਣ ਐੱਫਜ਼ੈੱਡ-1073 ਨੇ ਐਮਰਜੈਂਸੀ ਸੰਕੇਤ ਭੇਜੇ ਤੇ ਅਚਾਨਕ ਹੇਠਾਂ ਆਉਣ ਤੋਂ ਬਾਅਦ ਇਸ ਨੂੰ ਸਾਊਦੀ ਅਰਬ ਦੇ ਤਬੂਕ ਵੱਲ ਮੋੜ ਦਿੱਤਾ ਗਿਆ। ਦੋਵੇਂ ਪਾਇਲਟ ਜ਼ਖ਼ਮੀ ਹੋਏ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਫਲਾਈਦੁਬਈ ਨੇ ਪੁਸ਼ਟੀ ਕੀਤੀ ਕਿ ਜਹਾਜ਼ ’ਚ ਉਡਾਣ ਦੌਰਾਨ ਇਕ ਘਟਨਾ ਵਾਪਰੀ ਤੇ ਜਹਾਜ਼ ਨੇ ਤਬੂਕ ’ਚ ਸੁਰੱਖਿਅਤ ਲੈਂਡਿੰਗ ਕੀਤੀ। ਏਅਰਲਾਈਨ ਨੇ ਕਿਹਾ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਮਾਮਲੇ ਦੀ ਜਾਂਚ ’ਚ ਸਬੰਧਤ ਅਧਿਕਾਰੀਆਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਇਜ਼ਰਾਈਲੀ ਅਧਿਕਾਰੀਆਂ ਨੇ ਸੰਭਾਵਿਤ ਜਹਾਜ਼ ਅਗਵਾ ਹੋਣ ਦੇ ਖਦਸ਼ੇ ਕਾਰਨ ਲੜਾਕੂ ਜਹਾਜ਼ ਵੀ ਭੇਜੇ ਸਨ। ਘਟਨਾ ਦੀ ਜਾਂਚ ਜਾਰੀ ਹੈ।

ਨੇਤਨਯਾਹੂ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਰ ਨੂੰ ‘ਅਸਲੀ ਹੀਰੋ’ ਦੱਸਿਆ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਮਯਾਹੂ ਨੇ ਕਿਹਾ ਕਿ ਮੈਂ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਰ ਨੂੰ ਉਨ੍ਹਾਂ ਦੀ ਅਸਾਧਾਰਨ ਬਹਾਦਰੀ ਲਈ ਸਲਾਮ ਕਰਦਾ ਹਾਂ। ਉਨ੍ਹਾਂ ਨੇ ‘ਐਕਸ ‘ਤੇ ਇਕ ਪੋਸਟ ’ਚ ਕਿਹਾ ਕਿ ਚਾਕੂ ਦੇ ਵਾਰ ਨਾਲ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦੇ ਬਾਵਜੂਦ, ਉਨ੍ਹਾਂ ਨੇ ਮੁਕਾਬਲਾ ਕੀਤਾ, ਵਿਰੋਧ ਕੀਤਾ, ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਅਤੇ ਯਾਤਰੀਆਂ ਤੇ ਅਮਲੇ ਨੂੰ ਹਮਲਾਵਰ ’ਤੇ ਕਾਬੂ ਪਾਉਣ ਦੇ ਯੋਗ ਬਣਾਇਆ, ਜਿਸ ਨਾਲ ਹਵਾ ’ਚ ਹੋਣ ਵਾਲੀ ਇਕ ਵੱਡੀ ਤਬਾਹੀ ਨੂੰ ਟਾਲਿਆ ਜਾ ਸਕਿਆ। ਮੱਛਰ ਦੇ ਜਲਦੀ ਤੇ ਪੂਰੀ ਤਰ੍ਹਾਂ ਸਿਹਤਮੰਦ ਹੋਣ ਦੀ ਕਾਮਨਾ ਕਰਦਿਆਂ ਨੇਤਨਯਾਹੂ ਨੇ ਕਿਹਾ, “ਉਹ ਇਕ ਅਸਲੀ ਨਾਇਕ ਹਨ।
ਪਿਛਲੀ ਖ਼ਬਰ ਕੇਂਦਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਦਾ ਵਾਧਾ ਹਾੜ੍ਹੀ ਦੀਆਂ 6 ਫ਼ਸਲਾਂ ਦਾ ਸਮਰਥਨ ਮੁੱਲ ਵਧਾਉਣ ਦੇ ਪ੍ਰਸਤਾਵ ਨੂੰ ਮਨਜ... ਅਗਲੀ ਖ਼ਬਰ ਪਟਾਕਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਾਈ ਜਾਵੇਗੀ-ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।