18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

‘ਆਪ’ ਦੀ ਨਵੀਂ ਬਣੀ ਪੀ.ਏ.ਸੀ. ਦੀ ਬੈਠਕ ’ਚ ਪੰਜਾਬ, ਗੋਆ ਅਤੇ ਗੁਜਰਾਤ ਚੋਣਾਂ ਜਿੱਤਣ ’ਤੇ ਚਰਚਾ

ਜਗਤਾਰ ਸਿੰਘ ਨਵੀਂ ਦਿੱਲੀ, 17 ਸਤੰਬਰ-ਆਮ ਆਦਮੀ ਪਾਰਟੀ ਦੀ ਨਵੀਂ ਬਣੀ ‘ਪੋਲੀਟੀਕਲ ਅਫੇਅਰਜ਼ ਕਮੇਟੀ’ (ਪੀ.ਏ.ਸੀ.-ਰਾਜਸੀ ਮਾਮਲਿਆਂ ਬਾਰੇ ਕਮੇਟੀ) ਦੀ ਵੀਰਵਾਰ ਨੂੰ ਪਹਿਲੀ ਬੈਠਕ ਹੋਈ। ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ...

ਅਜੀਤ ਡੈਸਕ 18-09-2026

ਜਗਤਾਰ ਸਿੰਘ
ਨਵੀਂ ਦਿੱਲੀ, 17 ਸਤੰਬਰ-ਆਮ ਆਦਮੀ ਪਾਰਟੀ ਦੀ ਨਵੀਂ ਬਣੀ ‘ਪੋਲੀਟੀਕਲ ਅਫੇਅਰਜ਼ ਕਮੇਟੀ’ (ਪੀ.ਏ.ਸੀ.-ਰਾਜਸੀ ਮਾਮਲਿਆਂ ਬਾਰੇ ਕਮੇਟੀ) ਦੀ ਵੀਰਵਾਰ ਨੂੰ ਪਹਿਲੀ ਬੈਠਕ ਹੋਈ। ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਉਨ੍ਹਾਂ ਦੀ ਰਿਹਾਇਸ਼ ’ਤੇ ਹੋਈ ਬੈਠਕ ’ਚ ਪੀ.ਏ.ਸੀ. ਨਾਲ ਜੁੜੇ ਪੰਜਾਬ ਦੇ ਨਵੇਂ ਮੈਂਬਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਹਰਪਾਲ ਸਿੰਘ ਚੀਮਾ ਵੀ ਸ਼ਾਮਿਲ ਹੋਏ। ਸੀਨੀਅਰ ਆਗੂ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਬੈਠਕ ਵਿਚ ਮੁੱਖ ਤੌਰ ’ਤੇ ਪੰਜਾਬ, ਗੋਆ ਅਤੇ ਗੁਜਰਾਤ ਵਿਚ ਹੋਣ ਵਾਲੀਆਂ ਚੋਣਾਂ ਜਿੱਤਣ ਨੂੰ ਲੈ ਕੇ ਗੰਭੀਰ ਚਰਚਾ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਭਗਵੰਤ ਮਾਨ ਦੇ ਕੰਮ ਤੋਂ ਖੁਸ਼ ਹੈ ਅਤੇ ਉਨ੍ਹਾਂ ਨੂੰ ਦੁਬਾਰਾ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੀ ਹੈ, ਜਦਕਿ ਗੋਆ ਅਤੇ ਗੁਜਰਾਤ ਦੀ ਜਨਤਾ ਭਾਜਪਾ ਦੇ ਮਾੜੇ ਸ਼ਾਸਨ ਤੋਂ ਤੰਗ ਆ ਚੁੱਕੀ ਹੈ ਅਤੇ ਹੁਣ ਬਦਲਾਅ ਚਾਹੁੰਦੀ ਹੈ। ਇਸ ਗੱਲ ’ਤੇ ਵੀ ਚਰਚਾ ਹੋਈ ਕਿ ਇਸ ਨੂੰ ਜਿੱਤ ਵਿਚ ਕਿਵੇਂ ਬਦਲਿਆ ਜਾਵੇ। ਸਿਸੋਦੀਆ ਨੇ ਦੱਸਿਆ ਕਿ ਨਵੀਂ ਪੀ.ਏ.ਸੀ. ਦੀ ਪਹਿਲੀ ਮੀਟਿੰਗ ’ਚ ਸਭ ਤੋਂ ਪਹਿਲਾਂ ਰਾਜਸਥਾਨ ਦੇ ਬਾਰਾਂ ਵਿਚ ਮਿਲੀ ਅਣਕਿਆਸੀ ਜਿੱਤ ’ਤੇ ਚਰਚਾ ਹੋਈ, ਜਿਸ ਤਰ੍ਹਾਂ ਬਾਰਾਂ ਦੇ ਲੋਕਾਂ ਨੇ ਭਾਜਪਾ ਦੀਆਂ ਨੀਤੀਆਂ ਨੂੰ ਨਕਾਰਿਆ ਹੈ, ਉਸ ਤੋਂ ਇਹ ਉਮੀਦ ਬਣੀ ਹੈ ਕਿ ਅੱਜ ਭਾਜਪਾ ਦੇ ਸਾਹਮਣੇ ਜੇਕਰ ਇਕ ਬਿਹਤਰ ਬਦਲ ਖੜ੍ਹਾ ਹੋਵੇ, ਤਾਂ ਲੋਕ ਉਸ ਵੱਲ ਦੇਖ ਰਹੇ ਹਨ ਅਤੇ ਲੱਭ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਮੈਂ ਰਾਜਸਥਾਨ ਦੇ ਬਾਰਾਂ ਜਾ ਕੇ ਉਥੇ ਰੋਡ ਸ਼ੋਅ ਕਰਾਂਗੇ। ਸਿਸੋਦੀਆ ਨੇ ਦੱਸਿਆ ਕਿ ਪੀ.ਏ.ਸੀ. ਵਿਚ ਤੀਜੀ ਚਰਚਾ ਯੂ.ਪੀ.ਆਈ. ਨੂੰ ਲੈ ਕੇ ਹੋਈ। ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਬਾਅ ਵਿਚ ਯੂ.ਪੀ.ਆਈ. ਨੂੰ ਲੈ ਕੇ ਜੋ ਫੈਸਲਾ ਲਿਆ ਹੈ, ਉਸ ਨਾਲ ਪੂਰੇ ਦੇਸ਼ ਦੇ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਇਸ ਗੱਲ ’ਤੇ ਚਰਚਾ ਹੋਈ ਕਿ ਕਿਵੇਂ ਲੋਕਾਂ ਨੂੰ ਆਪਣਾ ਪੈਸਾ ਖਰਚ ਕਰਨ ਲਈ ਹੁਣ ਫੀਸ ਦੇਣੀ ਪਵੇਗੀ। ਇਸ ਪੂਰੇ ਘੁਟਾਲੇ ਦਾ 80 ਫੀਸਦੀ ਫਾਇਦਾ ਅਮਰੀਕੀ ਕੰਪਨੀਆਂ ਨੂੰ ਹੋਵੇਗਾ। ਇਸ ਮੁੱਦੇ ਨੂੰ ਪਾਰਟੀ ਅਤੇ ਸੰਗਠਨ ਵਲੋਂ ਚੁੱਕਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਕ ਹੋਰ ਮਹੱਤਵਪੂਰਨ ਚਰਚਾ ਇਸ ਖੁਲਾਸੇ ’ਤੇ ਹੋਈ ਕਿ ਦਿੱਲੀ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਕਿਵੇਂ ਫਰਜ਼ੀ ਵੋਟਾਂ ਦੀ ਖੇਡ ਖੇਡੀ ਸੀ। ਅਜੇ ਇਕ ਮੀਡੀਆ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਕਿਵੇਂ ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਵਿਧਾਨ ਸਭਾ ਵਿਚ ਅਚਾਨਕ ਚੋਣਾਂ ਤੋਂ ਪਹਿਲਾਂ ਫਰਜ਼ੀ ਵੋਟਾਂ ਬਣਾਈਆਂ ਜਾਂਦੀਆਂ ਹਨ। ਇਕ-ਇਕ ਘਰ ਵਿਚ 50-50 ਅਤੇ 100-100 ਵੋਟਾਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਚੋਣ ਕਮਿਸ਼ਨ ਪੂਰੀ ਸ਼ਿੱਦਤ ਨਾਲ ਭਾਜਪਾ ਦੀ ਸੇਵਾ ’ਚ ਵੋਟਾਂ ਨੂੰ ਬਣਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਐਸ.ਆਈ.ਆਰ. ਹੋਈ ਹੈ, ਤਾਂ ਉਹ ਸਾਰੀਆਂ ਦੀਆਂ ਸਾਰੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਚੋਣਾਂ ਤੋਂ ਠੀਕ ਪਹਿਲਾਂ ਜਿੰਨੀਆਂ ਵੀ ਵੋਟਾਂ ਬਣੀਆਂ ਸਨ, ਉਹ ਸਭ ਫਰਜ਼ੀ ਸਨ ਅਤੇ ਉਨ੍ਹਾਂ ਵਿਚੋਂ 40 ਫੀਸਦੀ ਤਾਂ ਐਸ.ਆਈ.ਆਰ. ਵਿਚ ਵੀ ਫਰਜ਼ੀ ਪਾਈਆਂ ਗਈਆਂ ਹਨ। ਹੁਣ ਦੇਖਣਾ ਹੈ ਕਿ ਚੋਣ ਕਮਿਸ਼ਨ ਇਸ ਗੱਲ ਦਾ ਕਿਵੇਂ ਨੋਟਿਸ ਲੈਂਦਾ ਹੈ। ਪੰਜਾਬ ਚੋਣਾਂ ਦੀਆਂ ਤਿਆਰੀਆਂ ਨਾਲ ਜੁੜੇ ਇਕ ਸਵਾਲ ’ਤੇ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਹੈ। ਪੰਜਾਬ ਦੇ ਲੋਕ ਇਹ ਵੀ ਜਾਣਦੇ ਹਨ ਕਿ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਨਾ ਰਹੇ, ਤਾਂ ਪੁਰਾਣੀਆਂ ਪਾਰਟੀਆਂ ਫਿਰ ਤੋਂ ਨਸ਼ੇ ਨੂੰ ਫੈਲਾਉਣਗੀਆਂ, ਜਨਤਾ ਦੇ ਪੈਸੇ ’ਤੇ ਡਾਕਾ ਮਾਰਨਗੀਆਂ, ਰੁਜ਼ਗਾਰ ਵਿਚ ਬੇਈਮਾਨੀ ਕਰਨਗੀਆਂ ਅਤੇ ਵਪਾਰੀਆਂ ਨੂੰ ਲੁੱਟਣਗੀਆਂ। ਪੰਜਾਬ ਦੇ ਲੋਕ ਉਸ ਪੁਰਾਣੇ ਦੌਰ ਨੂੰ ਵਾਪਸ ਆਉਂਦੇ ਨਹੀਂ ਦੇਖਣਾ ਚਾਹੁੰਦੇ। ਸਿਸੋਦੀਆ ਨੇ ਦੱਸਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਨੈਸ਼ਨਲ ਐਗਜ਼ੀਕਿਊਟਿਵ ਦੀ ਮੀਟਿੰਗ ਨੇ ਨਵੀਂ ਪੀ.ਏ.ਸੀ. ਦਾ ਗਠਨ ਕੀਤਾ ਸੀ, ਜਿਸ ਵਿਚ ਅਰਵਿੰਦ ਕੇਜਰੀਵਾਲ ਨੂੰ ਕਨਵੀਨਰ ਬਣਾਇਆ ਗਿਆ ਅਤੇ ਕੁਝ ਨਵੇਂ ਮੈਂਬਰ ਵੀ ਉਸ ਵਿਚ ਜੁੜੇ।

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਸਮੇਤ ਦੋ ਮੁਅੱਤਲ ਅਗਲੀ ਖ਼ਬਰ ਧਾਰਾ 370 ਹਟਾਏ ਜਾਣ ਤੋਂ ਬਾਅਦ ਨਿਵੇਸ਼ ਦੀ ਉਮੀਦ ਜ਼ਮੀਨੀ ਹਕੀਕਤ ’ਚ ਨਹੀਂ ਬਦਲੀ-ਉਮਰ ਅਬਦੁੱਲਾ ਅੰਮ੍ਰਿਤਸਰ ’ਚ ਜੰਮੂ-ਕਸ਼ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।