16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਅਲ ਨੀਨੋ ਤੇ ਹੋਰ ਕੁਦਰਤੀ ਆਫ਼ਤਾਂ ਕਾਰਨ ਪ੍ਰਚੂਨ ਮਹਿੰਗਾਈ ਵਧ ਕੇ 4.8 ਫ਼ੀਸਦੀ ਹੋਈ-ਪ੍ਰਹਿਲਾਦ ਜੋਸ਼ੀ

ਹੁਬਲੀ (ਕਰਨਾਟਕ), 15 ਸਤੰਬਰ (ਏਜੰਸੀ)-ਕੇਂਦਰੀ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪ੍ਰਚੂਨ ਮਹਿੰਗਾਈ ਵਧਣ ਲਈ ਅਲ ਨੀਨੋ ਅਤੇ ਹੋਰ ਕੁਦਰਤੀ ਆਫ਼ਤਾਂ ਤੇ ਕੌਮਾਂਤਰੀ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ...

ਅਜੀਤ ਡੈਸਕ 16-09-2026

ਹੁਬਲੀ (ਕਰਨਾਟਕ), 15 ਸਤੰਬਰ (ਏਜੰਸੀ)-ਕੇਂਦਰੀ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪ੍ਰਚੂਨ ਮਹਿੰਗਾਈ ਵਧਣ ਲਈ ਅਲ ਨੀਨੋ ਅਤੇ ਹੋਰ ਕੁਦਰਤੀ ਆਫ਼ਤਾਂ ਤੇ ਕੌਮਾਂਤਰੀ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਵਿਭਾਗ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਅਤੇ ਸਰਕਾਰ ਇਸ ਨੂੰ ਕਾਬੂ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ ਅਗਸਤ ’ਚ ਪ੍ਰਚੂਨ ਮਹਿੰਗਾਈ ਵਧ ਕੇ 4.82 ਫ਼ੀਸਦੀ ਹੋ ਗਈ ਹੈ, ਜੋ ਮੋਦੀ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਧ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਕੇਵਲ ਐਨ੍ਹਾ ਹੀ ਕਹਿ ਸਕਦਾ ਹਾਂ ਕਿ ਮੈਂ ਇਸ ਮੁੱਦੇ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਹਾਂ ਕਿਉਂਕਿ ਸਾਡਾ ਵਿਭਾਗ ਖ਼ੁਦ ਖੁਰਾਕ ਮਹਿੰਗਾਈ ’ਤੇ ਨਜ਼ਰ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਦਾ ਸਿਆਸੀਕਰਨ ਕਰਨ ਦੀ ਕੋੋਸ਼ਿਸ਼ ਸਫ਼ਲ ਨਹੀਂ ਹੋਵੇਗੀ। ਪੱਛਮੀ ਏਸ਼ੀਆ ’ਚ ਯੁੱਧ ਸ਼ੁਰੂ ਹੋਣ ਤੋਂ ਪੰਜ-ਛੇ ਮਹੀਨੇ ਪਹਿਲਾਂ ਤੱਕ ਦੇਸ਼ ’ਚ ਪ੍ਰਚੂਨ ਮਹਿੰਗਾਈ ਕਰੀਬ ਇਕ ਤੋਂ ਡੇਢ ਫ਼ੀਸਦੀ ਸੀ। ਹੁਣ ਅਲ ਨੀਨੋ ਅਤੇ ਹੋਰ ਕੁਦਰਤੀ ਆਫ਼ਤਾਂ ਸਮੇਤ ਹੋਰਨਾਂ ਕਾਰਨਾਂ ਕਰਕੇ ਪ੍ਰਚੂਨ ਮਹਿੰਗਾਈ ਵਧ ਕੇ 4.8 ਫ਼ੀਸਦੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ ਸਰਕਾਰ ਸਮੇਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਅੱਠ ਸਾਲਾਂ ਤੋਂ ਵੱਧ ਸਮੇਂ ਤੱਕ ਮਹਿੰਗਾਈ ਕਰੀਬ 10 ਫ਼ੀਸਦੀ ਜਾਂ ਉਸ ਤੋਂ ਵੱਧ ਰਹੀ ਅਤੇ ਕਦੇ ਵੀ ਦੋਹਰੇ ਅੰਕ ਤੋਂ ਹੇਠਾਂ ਨਹੀਂ ਆਈ। ਅੱਜ ਇਹ 4.8 ਫ਼ੀਸਦੀ ਦੀ ਗੱਲ ਕਰ ਰਹੇ ਹਨ।

ਪਿਛਲੀ ਖ਼ਬਰ ਰਾਜਪਾਲ ਯਾਦਵ ਦੇ ਚੈੱਕ ਬਾਊਂਸ ਮਾਮਲੇ ’ਤੇ ਸੁਪਰੀਮ ਕੋਰਟ ਸਖ਼ਤ 2 ਕਰੋੜ ਜਮ੍ਹਾਂ ਕਰਵਾ ਕੇ 2 ਹਫ਼ਤਿਆਂ ’ਚ ਬਕਾਇਆ ਅਦਾ ਕਰ... ਅਗਲੀ ਖ਼ਬਰ ਬਾਸਮਤੀ ਦੀ ਬੰਪਰ ਫ਼ਸਲ ਦੇ ਆਸਾਰ ਚੌਲ ਨਿਰਯਾਤ ’ਤੇ ਜੰਗ ਦਾ ਸਾਇਆ ਪੰਜਾਬ-ਹਰਿਆਣਾ ’ਚ ਨਵੀਂ ਫ਼ਸਲ ਦੀ ਆਮਦ ਸ਼ੁਰੂ, ਚੰਗਾ ਭਾਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।