15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਯੂਕਰੇਨ ’ਚ ਰੂਸੀ ਡਰੋਨ ਹਮਲੇ ਕਾਰਨ ਪੈਟਰੋਲ ਪੰਪ ਨੂੰ ਲੱਗੀ ਅੱਗ-ਕਈ ਟਰੱਕ ਸੜੇ

ਕੀਵ, 13 ਸਤੰਬਰ (ਯੂ.ਐਨ.ਆਈ.)-ਪੋਲੈਂਡ ਨਾਲ ਲੱਗਦੀ ਯੂਕਰੇਨ ਦੀ ਸਰਹੱਦ ਨੇੜੇ ਰੂਸੀ ਡਰੋਨ ਹਮਲੇ ਕਾਰਨ ਇਕ ਪੈਟਰੋਲ ਪੰਪ ਤੇ ਕਈ ਟਰੱਕਾਂ ਨੂੰ ਅੱਗ ਲੱਗ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਮਾਸਕੋ ਨੇ ਪੂਰੇ ਦੇਸ਼ ’ਚ ਹਵਾਈ ਹਮਲੇ ਤੇਜ਼ ਕਰ ਦਿੱਤੇ ....

ਅਜੀਤ ਡੈਸਕ 14-09-2026

ਕੀਵ, 13 ਸਤੰਬਰ (ਯੂ.ਐਨ.ਆਈ.)-ਪੋਲੈਂਡ ਨਾਲ ਲੱਗਦੀ ਯੂਕਰੇਨ ਦੀ ਸਰਹੱਦ ਨੇੜੇ ਰੂਸੀ ਡਰੋਨ ਹਮਲੇ ਕਾਰਨ ਇਕ ਪੈਟਰੋਲ ਪੰਪ ਤੇ ਕਈ ਟਰੱਕਾਂ ਨੂੰ ਅੱਗ ਲੱਗ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਮਾਸਕੋ ਨੇ ਪੂਰੇ ਦੇਸ਼ ’ਚ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਰਿਪੋਰਟਾਂ ਅਨੁਸਾਰ, ਇਹ ਹਮਲਾ ਉੱਤਰ-ਪੱਛਮੀ ਯੂਕਰੇਨ ਦੇ ਸ਼ਹਿਰ ਯਾਹੋਦੀਨ ’ਚ ਹੋਇਆ, ਜੋ ਪੋਲੈਂਡ ਦੀ ਸਰਹੱਦ ਤੋਂ ਸਿਰਫ਼ ਕੁਝ 100 ਮੀਟਰ ਦੀ ਦੂਰੀ ’ਤੇ ਸਥਿਤ ਹੈ। ਵਿਦੇਸ਼ ਮੰਤਰੀ ਆਂਦਰੀ ਸਿਬੀਹਾ ਨੇ ‘ਐਕਸ’ ’ਤੇ ਲਿਖਿਆ ਕਿ ਯਾਹੋਦੀਨ ਵਿਖੇ ਯੂਕਰੇਨ-ਪੋਲੈਂਡ ਸਰਹੱਦੀ ਲਾਂਘੇ ’ਤੇ ਰੂਸ ਦੇ ਬੇਰਹਿਮ ਹਮਲੇ ਸਿਰਫ਼ ਸਾਡੇ ਰਾਜ ਦੀਆਂ ਸਰਹੱਦਾਂ ’ਤੇ ਹਮਲਿਆਂ ਦਾ ਹੀ ਸਿਲਸਿਲਾ ਨਹੀਂ ਹਨ। ਇਹ ਪੁਤਿਨ ਦੀ ਦਹਿਸ਼ਤ ਹੈ ਜੋ ਸਿੱਧੇ ਤੌਰ ’ਤੇ ਯੂਰਪੀ ਸੰਘ ਅਤੇ ਨਾਟੋ ਦੇ ਦਰਵਾਜ਼ਿਆਂ ’ਤੇ ਦਸਤਕ ਦੇ ਰਹੀ ਹੈ।

ਪਿਛਲੀ ਖ਼ਬਰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਗਾਇਆ ਕਿਸ਼ੋਰ ਕੁਮਾਰ ਦਾ ਗੀਤ ਅਗਲੀ ਖ਼ਬਰ ਟਰੰਪ ਨੇ ਯੂਕਰੇਨ ਨੂੰ ਰੂਸ ਦੇ ਡੀਜ਼ਲ ਟਿਕਾਣਿਆਂ ’ਤੇ ਹਮਲੇ ਰੋਕਣ ਲਈ ਕਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।