11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਚਿਦੰਬਰਮ ਨੇ ਬ੍ਰਿਕਸ ਸੰਮੇਲਨ ’ਤੇ ਉਠਾਏ ਸਵਾਲ

ਨਵੀਂ ਦਿੱਲੀ, 10 ਸਤੰਬਰ (ਉਪਮਾ ਡਾਗਾ ਪਾਰਥ)- ਕਾਂਗਰਸ ਨੇਤਾ ਪੀ. ਚਿੰਦਬਰਮ ਨੇ ਬ੍ਰਿਕਸ ਸੰਮੇਲਨ ’ਚ ਭਾਰਤ ਦੀ ਹਿੱਸੇਦਾਰੀ ਨੂੰ ਲੈ ਕੇ ਸਵਾਲ ਉਠਾਉਂਦਿਆਂ ਕਿਹਾ ਕਿ ਆਖਿਰ ਇਨ੍ਹਾਂ ਮੰਚਾਂ ਤੋਂ ਭਾਰਤ ਨੂੰ ਕੀ ਫਾਇਦਾ ਮਿਲ ਰਿਹਾ ...

ਅਜੀਤ ਡੈਸਕ 11-09-2026

ਭਾਜਪਾ ਨੇ ‘ਨਾਰਾਜ਼ ਫੁੱਫੜ’ ਕਹਿ ਕੇ ਕੀਤਾ ਤਨਜ਼
ਨਵੀਂ ਦਿੱਲੀ, 10 ਸਤੰਬਰ (ਉਪਮਾ ਡਾਗਾ ਪਾਰਥ)- ਕਾਂਗਰਸ ਨੇਤਾ ਪੀ. ਚਿੰਦਬਰਮ ਨੇ ਬ੍ਰਿਕਸ ਸੰਮੇਲਨ ’ਚ ਭਾਰਤ ਦੀ ਹਿੱਸੇਦਾਰੀ ਨੂੰ ਲੈ ਕੇ ਸਵਾਲ ਉਠਾਉਂਦਿਆਂ ਕਿਹਾ ਕਿ ਆਖਿਰ ਇਨ੍ਹਾਂ ਮੰਚਾਂ ਤੋਂ ਭਾਰਤ ਨੂੰ ਕੀ ਫਾਇਦਾ ਮਿਲ ਰਿਹਾ ਹੈ। ਚਿੰਦਬਰਮ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਪਿਛਲੇ ਦੋ ਜਾਂ ਤਿੰਨ ਬ੍ਰਿਕਸ ਸੰਮੇਲਨ ਤੋਂ ਕੋਈ ਠੋਸ ਫਾਇਦਾ ਜਾਂ ਠੋਸ ਨਤੀਜਾ ਮਿਲਿਆ ਹੈ। ਕਾਂਗਰਸ ਨੇਤਾ ਨੇ ਬ੍ਰਿਕਸ ਤੋਂ ਇਲਾਵਾ ਹੋਰ ਮੰਚਾਂ ’ਚ ਭਾਰਤ ਦੀ ਹਿੱਸੇਦਾਰੀ ਨੂੰ ਲੈ ਕੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਅਸੀਂ ਬ੍ਰਿਕਸ ਦਾ ਹਿੱਸਾ ਹਾਂ, ਐਸ.ਐਲ.ਓ. ਦਾ ਹਿੱਸਾ ਹਾਂ, ਜੀ-20 ਦਾ ਹਿੱਸਾ ਹਾਂ ਅਤੇ ਕੁਆਡ ਦਾ ਵੀ ਹਿੱਸਾ ਹਾਂ। ਪਰ ਇਸ ਨਾਲ ਸਾਨੂੰ ਕੀ ਫਾਇਦਾ ਮਿਲ ਰਿਹਾ ਹੈ? ਚਿੰਦਬਰਮ ਨੇ ਇਹ ਵੀ ਕਿਹਾ ਕਿ ਹਾਲਾਂਕਿ ਪਹਿਲੇ ਬ੍ਰਿਕਸ ਸੰਮੇਲਨ ਤੋਂ ਕੁਝ ਠੋਸ ਫਾਇਦੇ ਜ਼ਰੂਰ ਮਿਲੇ ਸਨ। ਭਾਜਪਾ ਨੇ ਚਿੰਦਬਰਮ ਦੇ ਬਿਆਨ ’ਤੇ ਪ੍ਰਤੀਕਰਮ ਕਰਦਿਆਂ ਉਨ੍ਹਾਂ ਨੂੰ ‘ਨਾਰਾਜ਼ ਫੁੱਫੜ’ ਦੱਸਿਆ। ਭਾਜਪਾ ਨੇਤਾ ਪ੍ਰਦੀਪ ਭੰਡਾਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਕਿਹਾ ਕਿ ਜਦੋਂ ਵੀ ਭਾਰਤ ’ਚ ਕੁਝ ਚੰਗਾ ਹੁੰਦਾ ਹੈ, ‘ਨਾਰਾਜ਼ ਫੁੱਫੜ’ ਕਾਂਗਰਸ ਨੂੰ ਉਸ ’ਤੇ ਪ੍ਰੇਸ਼ਾਨੀ ਹੋਣ ਲਗਦੀ ਹੈ।

ਪਿਛਲੀ ਖ਼ਬਰ ਪੁਲਾੜ ਦੀਆਂ ਸੰਭਾਵਨਾਵਾਂ ਅਸੀਮਤ ਅਤੇ ਸਾਡੀ ਸਮੂਹਿਕ ਜ਼ਿੰਮੇਵਾਰੀ-ਮੋਦੀ ਅਗਲੀ ਖ਼ਬਰ ਚੀਨ ’ਚ ਮਾਲ-ਵਾਹਕ ਜਹਾਜ਼ ਨੂੰ ਲੱਗੀ ਅੱਗ-25 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।