01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

‘ਕਦੇ ਨਾ ਖ਼ਤਮ ਹੋਣ ਵਾਲੀ ਜੰਗ’ ਤੋਂ ‘ਜੰਗ ਦੇ ਅੰਤ’ ਵੱਲ ਵਧਿਆ ਜਾਵੇ-ਮੋਦੀ

ਬਿਸ਼ਕੇਕ, 31 ਅਗਸਤ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ...

ਅਜੀਤ ਡੈਸਕ 01-09-2026

ਬਿਸ਼ਕੇਕ ’ਚ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ
ਬਿਸ਼ਕੇਕ, 31 ਅਗਸਤ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਲਗਭਗ 10 ਮਿੰਟ ਤੱਕ ਚੱਲੀ ਅਤੇ ਦੋਵਾਂ ਨੇਤਾਵਾਂ ਨੇ ਇਕ ਦੂਜੇ ਨੂੰ ਗਲੇ ਲਗਾਇਆ। ਇਸ ਦੌਰਾਨ ਹੋਈ ਰਸਮੀ ਗੱਲਬਾਤ ਦੌਰਾਨ ਦੋਵੇਂ ਨੇਤਾਵਾਂ ਨੇ ਵਿਸ਼ਵਵਿਆਪੀ ਮਾਮਲਿਆਂ,  ਜਿਸ ਵਿਚ ਯੂਕਰੇਨ ’ਚ ਜੰਗ ਅਤੇ ਭਾਰਤ-ਰੂਸ ਸੰਬੰਧਾਂ ’ਤੇ ਚਰਚਾ ਕੀਤੀ ਗਈ।

ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨੂੰ ਕਿਹਾ ਕਿ ਦੁਨੀਆ ਨੂੰ ਕਦੇ ਨਾ ਖਤਮ ਹੋਣ ਵਾਲੀਆਂ ਜੰਗਾਂ ਤੋਂ ਪਰ੍ਹੇ ਹੋ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਦਾ ਲਈ ਖਤਮ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੀਤੇ ਗਏ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ। ਚਰਚਾ ਦੌਰਾਨ ਮੋਦੀ ਨੇ ਪੁਤਿਨ ਨੂੰ ਸਤੰਬਰ ਮਹੀਨੇ ’ਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਸੱਦਾ ਵੀ ਦਿੱਤਾ। ਇਸ ਤੋਂ ਬਾਅਦ, ਦੋਵੇਂ ਨੇਤਾ 6ਵੇਂ ਵਿਸ਼ਵ ਨੌਮੈਡ ਖੇਡਾਂ ਦੇ ਉਦਘਾਟਨ ਸਮਾਰੋਹ ’ਚ ਸ਼ਾਮਿਲ ਹੋਣ ਲਈ ਇੱਕੋ ਵਾਹਨ ਵਿਚ ਯਾਤਰਾ ਕੀਤੀ।

ਕਿਰਗਿਸਤਾਨ ਦੀ ਰਾਜਧਾਨੀ ਵਿਚ ਐਸ.ਸੀ.ਓ. ਸੰਮੇਲਨ ਦੌਰਾਨ ਪੁਤਿਨ ਨਾਲ ਹੋਈ ਮੁਲਾਕਾਤ ਵਿਚ ਮੋਦੀ ਨੇ ਕਿਹਾ ਕਿ ਜੰਗ ਦਾ ਹਰ ਦਿਨ ਮਨੁੱਖਤਾ ਨੂੰ ਪਿੱਛੇ ਧੱਕਦਾ ਹੈ ਅਤੇ ਗਾਂਧੀ ਤੇ ਬੁੱਧ ਦੀ ਧਰਤੀ ਭਾਰਤ ਸ਼ਾਂਤੀ ਲਈ ਕੀਤੀਆਂ ਜਾਣ ਵਾਲੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ। ਦੋਵਾਂ ਆਗੂਆਂ ਨੇ ਵਪਾਰ, ਨਿਵੇਸ਼, ਊਰਜਾ ਅਤੇ ਖਾਦ ਸੁਰੱਖਿਆ ਸਮੇਤ ਹੋਰ ਖੇਤਰਾਂ ਵਿਚ ਚੱਲ ਰਹੇ ਸਹਿਯੋਗ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਦੀ ਭਲਾਈ ਲਈ ਬਹੁਤ ਜ਼ਰੂਰੀ ਹੈ।

ਸਾਰੇ ਮਸਲਿਆਂ ਦਾ ਜਲਦੀ ਤੋਂ ਜਲਦੀ ਸ਼ਾਂਤੀਪੂਰਵਕ ਹੱਲ ਕੱਢਣਾ ਮਨੁੱਖਤਾ ਦੀ ਮੰਗ ਹੈ ਅਤੇ ਇਹੀ ਭਾਰਤ ਦਾ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਗਾਂਧੀ ਅਤੇ ਬੁੱਧ ਦੀ ਧਰਤੀ ਇੱਕੋ ਸੰਦੇਸ਼ ਦਿੰਦੀ ਹੈ: ਸ਼ਾਂਤੀ ਦਾ ਮਾਰਗ। ਦੱਸਣਯੋਗ ਹੈ ਕਿ ਇਹ ਗੱਲਬਾਤ ਪੁਤਿਨ ਦੇ ਸਾਲਾਨਾ ਬ੍ਰਿਕਸ ਸੰਮੇਲਨ ਵਿਚ ਸ਼ਾਮਲ ਹੋਣ ਲਈ ਭਾਰਤ ਆਉਣ ਤੋਂ ਇਕ ਹਫ਼ਤਾ ਪਹਿਲਾਂ ਹੋਈ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਰੂਸੀ ਰਾਸ਼ਟਰਪਤੀ ਦੀ ਨਵੀਂ ਦਿੱਲੀ ਫੇਰੀ ਦਾ ਵੀ ਜ਼ਿਕਰ ਕੀਤਾ। ਦੂਜੇ ਪਾਸੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰਾਸ਼ਟਰੀ ਹਿੱਤ ਨੂੰ ਸਰਬਉੱਚ ਤਰਜੀਹ ਦੇਣਾ ਸਾਡਾ ਸਾਂਝਾ ਪਹੁੰਚ-ਨਜ਼ਰੀਆ ਰਿਹਾ ਹੈ ਅਤੇ ਭਵਿੱਖ ਵਿਚ ਵੀ ਇਹ ਸਾਡਾ ਮਾਰਗ-ਦਰਸ਼ਕ ਸਿਧਾਂਤ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਭਾਈਵਾਲੀ ਦੇ ਆਧਾਰ ’ਤੇ ਰੂਸ-ਭਾਰਤ ਸਬੰਧਾਂ ਵਿਚ ਮਜ਼ਬੂਤੀ ਆਈ ਹੈ।

ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ 1.27 ਲੱਖ ਕਰੋੜ ਦੀ ‘ਸੈਮੀਕਾਨ 2.0’ ਯੋਜਨਾ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।