30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨਿਪਾਲ ਨੇ ਸੰਕਟ ਸਮੇਂ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ

ਕਾਠਮੰਡੂ, 29 ਅਗਸਤ (ਪੀ.ਟੀ.ਆਈ.)-ਨਿਪਾਲ ਨੇ ਸਨਿਚਰਵਾਰ ਨੂੰ ਸੰਕਟ ਦੇ ਸਮੇਂ ਉਸ ਦੀ ਮਦਦ ਕਰਨ ਲਈ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਬੇਹੱਦ ਉਦਾਰ’ ਦੱਸਿਆ। ਨਿਪਾਲ ਦੇ ਵਿੱਤ ਮੰਤਰੀ ਸਵਰਨਿਮ ਵਾਗਲੇ ਨੇ ਕਿਹਾ ...

ਅਜੀਤ ਡੈਸਕ 30-08-2026

ਕਾਠਮੰਡੂ, 29 ਅਗਸਤ (ਪੀ.ਟੀ.ਆਈ.)-ਨਿਪਾਲ ਨੇ ਸਨਿਚਰਵਾਰ ਨੂੰ ਸੰਕਟ ਦੇ ਸਮੇਂ ਉਸ ਦੀ ਮਦਦ ਕਰਨ ਲਈ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਬੇਹੱਦ ਉਦਾਰ’ ਦੱਸਿਆ। ਨਿਪਾਲ ਦੇ ਵਿੱਤ ਮੰਤਰੀ ਸਵਰਨਿਮ ਵਾਗਲੇ ਨੇ ਕਿਹਾ ਕਿ ਨਵੀਂ ਦਿੱਲੀ ਨੇ ਸੰਕੇਤ ਦਿੱਤਾ ਹੈ ਕਿ ਉਹ ਪੁਨਰਨਿਰਮਾਣ ਲਈ ਉਦਾਰ ਸਹਾਇਤਾ ਪ੍ਰਦਾਨ ਕਰੇਗੀ। ਬੁੱਧਵਾਰ ਤੋਂ ਭਾਰਤ ਨੇ ਨਿਪਾਲ ਦੇ ਹੜ੍ਹ-ਪ੍ਰਭਾਵਿਤ ਖੇਤਰਾਂ ਵਿਚ 57.6 ਟਨ ਰਾਹਤ ਸਮੱਗਰੀ ਭੇਜੀ ਹੈ। ਕਾਠਮੰਡੂ ਦੀ ਬੇਨਤੀ ਤੋਂ ਬਾਅਦ ਡਾਕਟਰੀ ਕਰਮਚਾਰੀਆਂ ਅਤੇ ਸੁਰੰਗ ਬਚਾਅ ਮਾਹਿਰਾਂ ਸਮੇਤ 11 ਮੈਂਬਰੀ ਭਾਰਤੀ ਟੀਮ ਵੀ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਲਈ ਨਿਪਾਲ ਪਹੁੰਚੀ। ਵਾਗਲੇ ਨੇ ਕਿਹਾ ਕਿ ਨਿਪਾਲ ਸੰਕਟ ਨਾਲ ਪੜਾਵਾਂ ਵਿਚ ਨਜਿੱਠ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਧੁੰਚੇ, ਰਸੁਵਾ ਅਤੇ ਸਿਆਫਰੂ ਬੇਸੀ ਵਰਗੇ ਖੇਤਰਾਂ ਵਿੱਚ ਰਾਹਤ ਸਮੱਗਰੀ ਹਵਾਈ ਰਸਤੇ ਪਹੁੰਚਾਉਣ ਦੇ ਯਤਨ ਜਾਰੀ ਸਨ, ਜੋ ਸੜਕਾਂ ਦੇ ਨੁਕਸਾਨ ਤੋਂ ਬਾਅਦ ਕੱਟ ਗਏ ਸਨ। ਇਹ ਪੁੱਛੇ ਜਾਣ ‘ਤੇ ਕਿ ਕੀ ਨਿਪਾਲ ਹੋਰ ਦੇਸ਼ਾਂ ਤੋਂ ਮਦਦ ਮੰਗੇਗਾ, ਵਾਗਲੇ ਨੇ ਕਿਹਾ ਕਿ ਉਹ ਮੰਗੇਗਾ, ਅਤੇ ਨਾਲ ਹੀ ਭਾਰਤ ਦੇ ਸਮਰਥਨ ਨੂੰ ਉਜਾਗਰ ਕੀਤਾ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਹੱਦ ਉਦਾਰ ਰਹੇ ਹਨ। ਮੈਂ 2015 ਵਿੱਚ ਭੁਚਾਲ ਆਉਣ ਵੇਲੇ ਸਰਕਾਰ ਵਿਚ ਸੀ ਅਤੇ ਮੈਨੂੰ ਯਾਦ ਹੈ ਕਿ ਭਾਰਤ ਸਰਕਾਰ ਦੀ ਉਦਾਰਤਾ ਸੱਚਮੁੱਚ ਧਿਆਨ ਦੇਣ ਯੋਗ ਸੀ।  ਵਾਗਲੇ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਨਵੀਂ ਦਿੱਲੀ ਤੋਂ ਵਿਸ਼ੇਸ਼ ਸਪਲਾਈ ਵੀ ਹਵਾਈ ਰਸਤੇ ਭੇਜੀ ਗਈ ਸੀ ਅਤੇ ਭਾਰਤ ਨੇ ਸੰਕੇਤ ਦਿੱਤਾ ਸੀ ਕਿ ਉਹ ਪੁਨਰਨਿਰਮਾਣ ਲਈ ਬਹੁਤ ਉਦਾਰ ਸਹਾਇਤਾ ਪ੍ਰਦਾਨ ਕਰੇਗਾ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਅਜਿਹੀ ਸਹਾਇਤਾ ਸਾਡੇ ਸਾਰੇ ਗੁਆਂਢੀਆਂ ਵਲੋਂ ਵੀ ਮਿਲ ਰਹੀ ਹੈ।

ਪਿਛਲੀ ਖ਼ਬਰ ਹੈਦਰਾਬਾਦ ’ਚ ਨੀਟ-ਪੀ.ਜੀ .ਦੀ ਉਮੀਦਵਾਰ ਵਲੋਂ ਖ਼ੁਦਕੁਸ਼ੀ ਅਗਲੀ ਖ਼ਬਰ ਡਾ. ਸਤੀਸ਼ ਪੂਨੀਆ 31 ਤੋਂ ਤਿੰਨ ਦਿਨ ਰਹਿਣਗੇ ਪੰਜਾਬ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।