25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਕੇਂਦਰ ਨੇ ਕਣਕ ਅਤੇ ਇਸ ਤੋਂ ਬਣੇ ਉਤਪਾਦਾਂ ਦੇ ਨਿਰਯਾਤ ’ਤੇ ਪਾਬੰਦੀ ਹਟਾਈ

ਕੇਂਦਰ ਨੇ ਕਣਕ ਅਤੇ ਇਸ ਤੋਂ ਬਣੇ ਉਤਪਾਦਾਂ ਦੇ ਨਿਰਯਾਤ ’ਤੇ ਪਾਬੰਦੀ ਹਟਾਈ

ਅਜੀਤ ਡੈਸਕ 25-08-2026

ਨਵੀਂ ਦਿੱਲੀ, 24 ਅਗਸਤ (ਪੀ.ਟੀ.ਆਈ)-ਕੇਂਦਰ ਸਰਕਾਰ ਨੇ ਕਣਕ ਅਤੇ ਇਸ ਤੋਂ ਬਣੇ ਉਤਪਾਦਾਂ ਦੇ ਨਿਰਯਾਤ ’ਤੇ ਲੱਗੀ ਪਾਬੰਦੀ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਣਕ ਦੀ ਉਪਲਬਧਤਾ ਵਧੇਗੀ। ਰੂਸ-ਯੂਕਰੇਨ ਜੰਗ ਨੇ ਵਿਸ਼ਵ ਪੱਧਰ ’ਤੇ ਕਣਕ ਦੀ ਸਪਲਾਈ ਲੜੀ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕਣਕ ਉਤਪਾਦਕ ਦੇਸ਼ ਹੈ। ਸਰਕਾਰ ਨੇ ਘਰੇਲੂ ਬਾਜ਼ਾਰ ਵਿਚ ਕਣਕ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਮਈ 2022 ਵਿਚ ਕਣਕ ਦੇ ਨਿਰਯਾਤ ’ਤੇ ਪਾਬੰਦੀ ਲਗਾਈ ਸੀ। ਵਿਦੇਸ਼ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਐਫ.ਟੀ.) ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਰਕਾਰ ਨੇ ਕਣਕ ਦੇ ਆਟੇ ਅਤੇ ਹੋਰ ਉਤਪਾਦਾਂ ਜਿਵੇਂ ਮੈਦਾ ਅਤੇ ਸੂਜੀ ਦੇ ਨਿਰਯਾਤ ’ਤੇ ਲੱਗੀ ਪਾਬੰਦੀ ਵੀ ਹਟਾ ਦਿੱਤੀ ਹੈ। ਇਸ ਸਾਲ ਫਰਵਰੀ ’ਚ ਸਰਕਾਰ ਨੇ 25 ਲੱਖ ਟਨ ਕਣਕ ਦੇ ਨਿਰਯਾਤ ਦੀ ਇਜਾਜ਼ਤ ਦਿੱਤੀ ਸੀ। ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਅਪ੍ਰੈਲ ਵਿਚ ਕਿਹਾ ਸੀ ਕਿ 2025-26 ਦੇ ਫਸਲੀ ਸਾਲ ਵਿਚ ਭਾਰਤ ਦਾ ਕਣਕ ਉਤਪਾਦਨ 1100 ਲੱਖ ਟਨ ਤੋਂ 1200 ਲੱਖ ਟਨ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਮੁੱਖ ਕਣਕ ਉਤਪਾਦਕ ਸੂਬਿਆਂ ਵਿਚ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਫ਼ਸਲ ਨੂੰ ਹੋਏ ਨੁਕਸਾਨ ਨੂੰ ਵੀ ਇਸ ਅਨੁਮਾਨ ਦੌਰਾਨ ਧਿਆਨ ’ਚ ਰੱਖਿਆ ਗਿਆ ਹੈ। ‘ਰੋਲਰ ਫਲੋਰ ਮਿਲਰਜ਼ ਫੈਡਰੇਸ਼ਨ ਆਫ਼ ਇੰਡੀਆ’ ਨੇ ਇਸ ਸਾਲ ਕਣਕ ਦਾ ਉਤਪਾਦਨ 1106.5 ਲੱਖ ਟਨ ਰਹਿਣ ਦਾ ਅਨੁਮਾਨ ਲਗਾਇਆ ਹੈ। ਇਹ 2024-25 ਵਿਚ ਪੈਦਾ ਹੋਏ 1096.3 ਲੱਖ ਟਨ ਨਾਲੋਂ ਥੋੜ੍ਹਾ ਵੱਧ ਹੈ। ਇਸ ਅਨੁਮਾਨ ਵਿਚ ਹਾਲ ਹੀ ਵਿੱਚ ਮੌਸਮ ਕਾਰਨ ਹੋਏ ਨੁਕਸਾਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸਰਕਾਰ ਕੋਲ 31 ਮਾਰਚ ਤੱਕ 222 ਲੱਖ ਟਨ ਕਣਕ ਦਾ ਭੰਡਾਰ ਮੌਜੂਦ ਸੀ।

ਪਿਛਲੀ ਖ਼ਬਰ ਮਹਿਲਾ ਪ੍ਰਦਰਸ਼ਨਕਾਰੀਆਂ ਦੇ ਦੋਸ਼ਾਂ ਦੀ ਪਹਿਲ ਦੇ ਆਧਾਰ ’ਤੇ ਜਾਂਚ ਕਰੇਗੀ ਉੱਚ-ਤਾਕਤੀ ਕਮੇਟੀ ਅਗਲੀ ਖ਼ਬਰ ਨਵੀਂ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਔਰਤਾਂ ਦੇ ਖਾਤਿਆਂ ’ਚ ਰੱਖੜੀ ਵਾਲੇ ਦਿਨ ਆਵੇਗੀ ਸਨਮਾਨ ਰਾਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।