23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਔਰਤਾਂ ਖੁਦ ਦੀਆਂ ਮਾਲਿਕ -ਰਾਹੁਲ ਗਾਂਧੀ

ਪੁਣੇ, 22 ਅਗਸਤ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਔਰਤਾਂ ਖੁਦ ਦੀਆਂ ਮਾਲਿਕ ਹਨ, ਨਾ ਕਿ ਆਪਣੇ ਪਿਤਾ, ਪਤੀ ਜਾਂ ਪੁੱਤਰਾਂ ਦੇ ਅਧੀਨ ਹਨ। ਉਨ੍ਹਾਂ ਮਨੂਸਮ੍ਰਿਤੀ ਦੇ ਉਸ ਨਿਯਮ ਨੂੰ ਖ਼ਾਰਜ ਕੀਤਾ ਜਿਸ ਦੇ ਅਨੁਸਾਰ ਔਰਤ ਨੂੰ ਜੀਵਨ ਦੇ ਹਰ ਪੜਾਅ ’ਚ ਮਰਦ ਰਿਸ਼ਤੇਦਾਰਾਂ ਦੇ ਅਧਿਕਾਰ ’ਚ ...

ਅਜੀਤ ਡੈਸਕ 23-08-2026

ਪੁਣੇ, 22 ਅਗਸਤ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਔਰਤਾਂ ਖੁਦ ਦੀਆਂ ਮਾਲਿਕ ਹਨ, ਨਾ ਕਿ ਆਪਣੇ ਪਿਤਾ, ਪਤੀ ਜਾਂ ਪੁੱਤਰਾਂ ਦੇ ਅਧੀਨ ਹਨ। ਉਨ੍ਹਾਂ ਮਨੂਸਮ੍ਰਿਤੀ ਦੇ ਉਸ ਨਿਯਮ ਨੂੰ ਖ਼ਾਰਜ ਕੀਤਾ ਜਿਸ ਦੇ ਅਨੁਸਾਰ ਔਰਤ ਨੂੰ ਜੀਵਨ ਦੇ ਹਰ ਪੜਾਅ ’ਚ ਮਰਦ ਰਿਸ਼ਤੇਦਾਰਾਂ ਦੇ ਅਧਿਕਾਰ ’ਚ ਰਹਿਣਾ ਚਾਹੀਦਾ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਥੇ ਆਪਣੀ ਪਾਰਟੀ ਦੇ ਨੌਜਵਾਨਾਂ ਨਾਲ ਜੁੜਨ ਦੇ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ’ਚ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਇਥੋਂ ਦੀਆਂ ਔਰਤਾਂ ਦੀਆਂ 70 ਕਰੋੜ ਵਿਲੱਖਣ ਯਾਤਰਾਵਾਂ, ਵਿਲੱਖਣ ਕਲਪਨਾਵਾਂ ਤੇ ਵਿਲੱਖਣ ਸੁਫ਼ਨੇ ਹਨ। ਇਕ ਸਥਾਨਕ ਕਾਲਜ ’ਚ ਕਰਵਾਏ ਪ੍ਰੋਗਰਾਮ, ਜਿਥੇ ਵੱਡੀ ਗਿਣਤੀ ’ਚ ਨੌਜਵਾਨ ਲੜਕੀਆਂ ਮੌਜੂਦ ਸਨ, ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਮੈਂ ਇਥੇ ਮਨੁਸਮ੍ਰਿਤੀ ਦਾ ਜ਼ਿਕਰ ਕਰਨਾ ਚਾਹਾਂਗਾ, ਜਿਸ ’ਚ ਸਾਫ਼ ਕਿਹਾ ਗਿਆ ਹੈ ਕਿ ਬਚਪਨ ’ਚ ਔਰਤ ਨੂੰ ਆਪਣੇ ਪਿਤਾ ਅਧੀਨ, ਜਵਾਨੀ ’ਚ ਆਪਣੇ ਪਤੀ ਅਧੀਨ ਤੇ ਜਦੋਂ ਉਸ ਦਾ ਪਤੀ ਮਰ ਜਾਂਦਾ ਹੈ ਤਾਂ ਆਪਣੇ ਪੁੱਤਰਾਂ ਅਧੀਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਬਦ ਨਹੀਂ ਕਹੇ ਜਾਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਔਰਤਾਂ ਦੇਸ਼ ਦੀ ਸਭ ਤੋਂ ਵੱਡੀ ਸੰਪਤੀ ਹਨ ਅਤੇ ਉਨ੍ਹਾਂ ਨੂੰ ਆਪਣੇ ਲਈ ਖੜ੍ਹੇ ਹੋਣਾ ਚਾਹੀਦਾ ਹੈ ਤੇ ਖੁਦ ’ਤੇ ਭਰੋਸਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਤਾ, ਭਰਾ, ਪਤੀ ਤੇ ਪੁੱਤਰਾਂ ਨਾਲ ਰਿਸ਼ਤਾ ਹੈ ਪਰ ਔਰਤਾਂ ਖੁਦ ਦੀਆਂ ਮਾਲਿਕ ਹਨ।

ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਹਮਲੇ ਦੀ ਨਿੰਦਾ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਰੋਕਿਆ; ਦੋ ਡੀ.ਸੀ.ਪੀਜ਼. ਨੂੰ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।