ਨਵੀਂ ਦਿੱਲੀ, 22 ਅਗਸਤ (ਜਗਤਾਰ ਸਿੰਘ)-1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਵਲੋਂ ਉਸ (ਸੱਜਣ ਕੁਮਾਰ) ਨੂੰ ਕਾਂਗਰਸ ਪਾਰਟੀ ਦਾ ‘ਰੋਲ ਮਾਡਲ’ ਦੱਸੇ ਜਾਣ ਦੇ ਬਿਆਨ ਨੇ ਤੂਲ ਫੜ ਲਿਆ ਹੈ । ਸਿੱਖਾਂ ਵਲੋਂ ਇਸ ਦਾ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਇਸੇ ਮਸਲੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਿਚਰਵਾਰ ਨੂੰ ਲੋਕ-ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰਿਹਾਇਸ਼ ਨੇੜੇ ਰੋਸ ਮੁਜ਼ਾਹਰਾ ਕਰਦਿਆਂ ਦੀਪੇਂਦਰ ਹੁੱਡਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਰੋਸ ਮੁਜ਼ਾਹਰੇ ਦੌਰਾਨ ਮੰਗ ਕੀਤੀ ਕਿ ਦੀਪੇਂਦਰ ਹੁੱਡਾ ਨੂੰ ਤੁਰੰਤ ਪਾਰਟੀ ’ਚੋਂ ਬਰਖ਼ਾਸਤ ਕੀਤਾ ਜਾਵੇ ਅਤੇ ਨਾਲ ਹੀ 1984 ਦੇ ਪੀੜਤਾਂ ਕੋਲੋਂ ਮੁਆਫ਼ੀ ਮੰਗੀ ਜਾਵੇ। ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਿਚ ਦੋਹਰੀ ਉਮਰ ਕੈਦ ਭੁਗਤ ਰਹੇ ਜ਼ਾਲਮ ਕਾਤਲ ਸੱਜਣ ਕੁਮਾਰ ਨੂੰ ਕਾਂਗਰਸ ਦੇ ਦੀਪੇਂਦਰ ਹੁੱਡਾ ਵਰਗੇ ਆਗੂ ਪਾਰਟੀ ਦਾ ਰੋਲ ਮਾਡਲ ਦੱਸ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਦੇ ਥਾਪੜੇ ਸਦਕਾ ਹੀ ਹੁੱਡਾ ਨੇ ਇਹ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੀ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲਾ ਆਗੂ ਕਿਸੇ ਦਾ ਵੀ ਰੋਲ ਮਾਡਲ ਹੋ ਸਕਦਾ ਹੈ ? ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਲਈ ਇਹ ਰੋਲ ਮਾਡਲ ਸੀ ਤਾਂ ਇਸ ਤੋਂ ਖ਼ੁਦ ਸਮਝਿਆ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਸਿੱਖਾਂ ਪ੍ਰਤੀ ਕਿਸ ਤਰੀਕੇ ਦੀ ਮਾਨਸਿਕਤਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਗਾਂਧੀ ਪਰਿਵਾਰ ਨੇ ਸਾਰੀ ਉਮਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕੀਤੀ ਹੈ।
ਦਿੱਲੀ ’ਚ ਸਿੱਖਾਂ ਵਲੋਂ ਰਾਹੁਲ ਗਾਂਧੀ ਦੀ ਰਿਹਾਇਸ਼ ਬਾਹਰ ਰੋਸ ਮੁਜ਼ਾਹਰਾ
ਨਵੀਂ ਦਿੱਲੀ, 22 ਅਗਸਤ (ਜਗਤਾਰ ਸਿੰਘ)-1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਵਲੋਂ ਉਸ (ਸੱਜਣ ਕੁਮਾਰ) ਨੂੰ ਕਾਂਗਰਸ ਪਾਰਟੀ ਦਾ ‘ਰੋਲ ਮਾਡਲ’ ਦੱਸੇ ਜਾਣ ਦੇ ਬਿਆਨ ਨੇ ਤੂਲ ਫੜ ਲਿਆ ਹੈ । ਸਿੱਖਾਂ ਵਲੋਂ ਇਸ ਦਾ ਭਾਰੀ ਵਿਰੋਧ ਸ਼ੁਰੂ ਹੋ ...
ਅਜੀਤ ਡੈਸਕ
23-08-2026