18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਰਾਹੁਲ ਗਾਂਧੀ ਦੀ ਪੁਣੇ ਦੀ ‘ਛਾਤਰੋਂ ਦੀ ਗੂੰਜ’ ਰੈਲੀ ਸਿਰਫ ਲੜਕੀਆਂ ਲਈ ਹੋਏਗੀ

ਰਾਹੁਲ ਗਾਂਧੀ ਦੀ ਪੁਣੇ ਦੀ ‘ਛਾਤਰੋਂ ਦੀ ਗੂੰਜ’ ਰੈਲੀ ਸਿਰਫ ਲੜਕੀਆਂ ਲਈ ਹੋਏਗੀ

ਅਜੀਤ ਡੈਸਕ 18-08-2026

ਨਵੀਂ ਦਿੱਲੀ, 17 ਅਗਸਤ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ 22 ਅਗਸਤ ਨੂੰ ਪੁਣੇ ’ਚ ਹੋਣ ਵਾਲਾ ‘ਛਾਤਰੋਂ ਦੀ ਗੂੰਜ’ ਪ੍ਰੋਗਰਾਮ ਸਿਰਫ਼ ਲੜਕੀਆਂ ਲਈ ਰੱਖਣ ਦਾ ਐਲਾਨ ਕੀਤਾ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਇਸ ਵਾਰ ਵਿਦਿਆਰਥਣਾਂ ਆਪਣੀ ਗੱਲ ਖੁੱਲ੍ਹ ਕੇ ਕਰਨਗੀਆਂ ਅਤੇ ਦੇਸ਼ ਉਨ੍ਹਾਂ ਦੀ ਆਵਾਜ਼ ਸੁਣੇਗਾ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਪਾਏ ਸੰਦੇਸ਼ ’ਚ ਉਹ ਵੀਡੀਓ ਵੀ ਸਾਂਝੀ ਕੀਤੀ ਜਿਸ ’ਚ ਉਹ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਗੱਲ ਕਰ ਰਹੇ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੇ ਮੋਦੀ ਜੀ ਦੇ ਹਿੰਸਕ ਸ਼ਾਸਨ ਦੇ ਸਾਹਮਣੇ ਜਿਸ ਬਹਾਦਰੀ ਅਤੇ ਮਜ਼ਬੂਤੀ ਨਾਲ ਖੜ੍ਹੇ ਹੋ ਕੇ ਜਵਾਬਦੇਹੀ ਦੀ ਮੰਗ ਕੀਤੀ ਉਹ ਕਾਬਲੇ ਤਾਰੀਫ਼ ਹੈ

ਪਿਛਲੀ ਖ਼ਬਰ ਬਿਹਾਰ ਦੇ ਅਸ਼ੋਕ ਧਾਮ ਮੰਦਰ ਨੇੜੇ ਮਚੀ ਭਾਜੜ-7 ਮੌਤਾਂ ਅਗਲੀ ਖ਼ਬਰ ਕਾਂਗਰਸ ਮਨਮੋਹਨ ਸਿੰਘ ਦੇ ਪਰਿਵਾਰ ਤੋਂ ਮੁਆਫ਼ੀ ਮੰਗੇ-ਰਿਜਿਜੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।