18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

‘ਦਿਮਾਗੀ ਨਕਸਲ ਪਾਰਟੀ’ ਨੇ ਇੰਸਟਾਗ੍ਰਾਮ ’ਤੇ ਖਿੱਚੇ 1.9 ਲੱਖ ਫਾਲੋਅਰਜ਼

‘ਦਿਮਾਗੀ ਨਕਸਲ ਪਾਰਟੀ’ ਨੇ ਇੰਸਟਾਗ੍ਰਾਮ ’ਤੇ ਖਿੱਚੇ 1.9 ਲੱਖ ਫਾਲੋਅਰਜ਼

ਅਜੀਤ ਡੈਸਕ 18-08-2026

ਨਵੀਂ ਦਿੱਲੀ, 17 ਅਗਸਤ (ਇੰਟ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਜ਼ਾਦੀ ਦਿਹਾੜੇ ਦੇ ਭਾਸ਼ਨ ਦੌਰਾਨ ਵਰਤੇ ਗਏ ‘ਦਿਮਾਗੀ ਨਕਸਲ’ ਸ਼ਬਦ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸੇ ਨਾਂਅ ਨਾਲ ਇੱਕ ਨਵਾਂ ਅਕਾਊਂਟ ਤੇਜ਼ੀ ਨਾਲ ਚਰਚਾ ਵਿਚ ਆ ਗਿਆ ਹੈ । ‘ਦਿਮਾਗੀ ਨਕਸਲ ਪਾਰਟੀ’ ਨਾਮਕ ਇੰਸਟਾਗ੍ਰਾਮ ਅਕਾਊਂਟ ਨੇ ਕੁਝ ਹੀ ਦਿਨਾਂ ਵਿਚ 1.9 ਲੱਖ ਤੋਂ ਵੱਧ ਫਾਲੋਅਰਜ਼ ਹਾਸਿਲ ਕਰ ਲਏ ਹਨ। ਅਕਾਊਂਟ ਸੋਮਵਾਰ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਸੀ, ਪਰ ਬਾਅਦ ਵਿਚ ਮੁੜ ਸਰਗਰਮ ਹੋ ਗਿਆ। ਵਾਪਸੀ ਤੋਂ ਬਾਅਦ ‘ਅਸੀਂ ਵਾਪਸ ਆ ਗਏ ਹਾਂ’ ਸੁਨੇਹਾ ਪੋਸਟ ਕੀਤਾ ਗਿਆ। ਇਸ ਤੋਂ ਪਹਿਲਾਂ ਅਕਾਊਂਟ ਵਲੋਂ ਕਈ ਸਾਈਬਰ ਹਮਲਿਆਂ ਦਾ ਨਿਸ਼ਾਨਾ ਬਣਨ ਦਾ ਦਾਅਵਾ ਕੀਤਾ ਗਿਆ ਸੀ, ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ । ਪੇਜ ਨੇ ਆਪਣੇ ਆਪ ਨੂੰ ‘ਦਿਮਾਗੀ ਨਕਸਲ ਪਾਰਟੀ’ ਦਾ ਅਧਿਕਾਰਤ ਅਕਾਊਂਟ ਦੱਸਦਿਆਂ “ਸੋਚੋ, ਖੋਜੋ, ਵਿਰੋਧ ਕਰੋ” ਨਾਅਰਾ ਵਰਤਿਆ ਹੈ । ਇਸ ਦੇ ਪਿੱਛੇ ਕੌਣ ਹੈ, ਇਸ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ । ਅਕਾਊਂਟ ਅਗਸਤ ਵਿਚ ਬਣਾਇਆ ਗਿਆ ਤੇ ਇਸ ਨੇ ਕਈ ਪ੍ਰਸਿੱਧ ਜਨਤਕ ਹਸਤੀਆਂ ਤੇ ਕਾਰਕੁੰਨਾਂ ਨੂੰ ਫਾਲੋ ਕੀਤਾ ਹੈ। ਇਸ ਅਕਾਊਂਟ ਦਾ ਉਭਾਰ ਪ੍ਰਧਾਨ ਮੰਤਰੀ ਮੋਦੀ ਦੇ 15 ਅਗਸਤ ਦੇ ਭਾਸ਼ਨ ਨਾਲ ਜੁੜੀ ਸਿਆਸੀ ਬਹਿਸ ਦੇ ਦਰਮਿਆਨ ਹੋਇਆ ਹੈ। ਮੋਦੀ ਨੇ ਕਿਹਾ ਸੀ ਕਿ ਹਥਿਆਰਬੰਦ ਨਕਸਲਵਾਦ ਦਾ ਪ੍ਰਭਾਵ ਘਟਿਆ ਹੈ, ਪਰ ‘ਦਿਮਾਗੀ ਨਕਸਲ’ ਵਿਚਾਰਧਾਰਕ ਚੁਣੌਤੀ ਵਜੋਂ ਮੌਜੂਦ ਹਨ। ਇਸ ਟਿੱਪਣੀ ’ਤੇ ਵਿਰੋਧੀ ਧਿਰ ਵਲੋਂ ਪ੍ਰਤੀਕਿਰਿਆਵਾਂ ਆਈਆਂ, ਜਦਕਿ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸਪੱਸ਼ਟ ਕੀਤਾ ਕਿ ਇਹ ਸ਼ਬਦ ਮਾਓਵਾਦੀ ਵਿਚਾਰਧਾਰਾ ਦਾ ਸਮਰਥਨ ਕਰਨ ਵਾਲਿਆਂ ਲਈ ਵਰਤਿਆ ਗਿਆ ਸੀ । ਇਸ ਦੌਰਾਨ ਦਿਮਾਗੀ ਨਕਸਲ ਪਾਰਟੀ ਦਾ ਤੇਜ਼ੀ ਨਾਲ ਵਧਦਾ ਆਨਲਾਈਨ ਪ੍ਰਭਾਵ ਭਾਰਤ ਵਿਚ ਸਿਆਸੀ ਵਿਅੰਗ, ਡਿਜੀਟਲ ਮੁਹਿੰਮਾਂ ਤੇ ਸੋਸ਼ਲ ਮੀਡੀਆ ਰਾਹੀਂ ਜਨਤਕ ਬਹਿਸ ਦੇ ਬਦਲਦੇ ਰੂਪ ਨੂੰ ਦਰਸਾ ਰਿਹਾ ਹੈ।

ਪਿਛਲੀ ਖ਼ਬਰ ਪੀ.ਆਰ.ਟੀ.ਸੀ. ਨੂੰ ਮਿਲਣਗੀਆਂ 100 ਨਵੀਆਂ ਬੱਸਾਂ-ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਰਾਸ਼ਟਰਪਤੀ ਨੇ ਕੇਰਲ ਦਾ ਨਾਂਅ ‘ਕੇਰਲਮ’ ਕਰਨ ਵਾਲੇ ਬਿੱਲ ਨੂੰ ਦਿੱਤੀ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।