03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਾਕੇਤ ਗੋਖਲੇ ਨੇ ਮਹਿਲਾ ਪ੍ਰਦਰਸ਼ਨਕਾਰੀ ’ਤੇ ‘ਹਮਲਾ’ ਕਰਨ ਲਈ ਦਿੱਲੀ ਪੁਲਿਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ

ਅਜੀਤ ਡੈਸਕ 24-07-2026

ਨਵੀਂ ਦਿੱਲੀ, 23 ਜੁਲਾਈ (ਪੀ.ਟੀ.ਆਈ.)-ਤ੍ਰਿਣਮੂਲ ਕਾਂਗਰਸ ਦੇ ਸਾਬਕਾ ਰਾਜ ਸਭਾ ਮੈਂਬਰ ਸਾਕੇਤ ਗੋਖਲੇ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ 20 ਜੁਲਾਈ ਨੂੰ ਜੰਤਰ-ਮੰਤਰ ਨੇੜੇ ਪੁਲਿਸ ਕਾਰਵਾਈ ਦੌਰਾਨ ਇਕ ਮਹਿਲਾ ਪ੍ਰਦਰਸ਼ਨਕਾਰੀ ’ਤੇ ਹਮਲੇ ਨੂੰ ਲੈ ਕੇ ਵਧੀਕ ਡੀ.ਸੀ.ਪੀ. ਸੰਦੀਪ ਲਾਂਬਾ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਐਕਸ ’ਤੇ ਇਕ ਪੋਸਟ ’ਚ ਗੋਖਲੇ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਸਟਰੀਟ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਨੂੰ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ’ਚ ਲਾਂਬਾ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ ਤੇ ਦੋਸ਼ ਲਗਾਇਆ ਗਿਆ ਹੈ ਕਿ ਅਧਿਕਾਰੀ ਨੇ ਸੰਸਦ ਵੱਲ ਵਿਦਿਆਰਥੀਆਂ ਦੇ ਮਾਰਚ ’ਤੇ ਪੁਲਿਸ ਕਾਰਵਾਈ ਦੌਰਾਨ ਇਕ ਔਰਤ ਪ੍ਰਦਰਸ਼ਨਕਾਰੀ ’ਤੇ ਹਮਲਾ ਕੀਤਾ।
ਪਿਛਲੀ ਖ਼ਬਰ ਹਿੰਸਾ ’ਚ ਸ਼ਾਮਿਲ ਪ੍ਰਦਰਸ਼ਨਕਾਰੀਆਂ ਦੇ ਪਾਸਪੋਰਟ ਹੋ ਸਕਦੇ ਹਨ ਰੱਦ-ਦਿੱਲੀ ਪੁਲਿਸ ਅਗਲੀ ਖ਼ਬਰ ਡੀ.ਆਰ.ਡੀ.ਓ. ਵਲੋਂ ‘ਕੁਸ਼ਾ’ ਲੰਬੀ ਦੂਰੀ ਦੀ ਮਿਜ਼ਾਈਲ ਦਾ ਪਹਿਲਾ ਉਡਾਣ ਪ੍ਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।