07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਹੋਰਮੁਜ਼ ’ਚੋਂ ਲੰਘਣ ਵਾਲੇ ਜਹਾਜ਼ਾਂ ’ਤੇ ਭਾਰਤੀ ਮਲਾਹਾਂ ਨੂੰ ਤਾਇਨਾਤ ਨਾ ਕਰਨ ਦੇ ਨਿਰਦੇਸ਼

ਅਜੀਤ ਡੈਸਕ 17-07-2026

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਸਰਕਾਰ ਨੇ ਹੋਰਮੁਜ਼ ਜਲਮਾਰਗ ’ਚੋਂ ਲੰਘਣ ਵਾਲੇ ਜਹਾਜ਼ਾਂ ’ਤੇ ਭਾਰਤੀ ਮਲਾਹਾਂ ਦੀ ਤਾਇਨਾਤੀ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਡੀ.ਜੀ.ਐਮ.ਏ (ਡਾਇਰੈਕਟੋਰੇਟ ਜਨਰਲ ਆਫ਼ ਮੈਰੀਟਾਈਮ ਐਡਮਨਿਸਟ੍ਰੇਸ਼ਨ) ਨੇ ਸ਼ਿੰਪਿੰਗ ਕੰਪਨੀਆਂ, ਜਹਾਜ਼ ਪ੍ਰਬੰਧਨ ਕੰਪਨੀਆਂ ਅਤੇ ਜਹਾਜ਼ਾਂ ਲਈ ਅਮਲਾ ਭਰਤੀ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਸੰਬੰਧੀ ਆਦੇਸ਼ ਜਾਰੀ ਕੀਤੇ ਹਨ। ਜਿਸ ’ਚ ਕਿਹਾ ਗਿਆ ਹੈ ਕਿ ਫਾਰਸ ਦੀ ਖਾੜੀ ’ਚ ਵਿਗੜਦੇ ਸੁਰੱਖਿਆ ਹਾਲਾਤ ਨੂੰ ਦੇਖਦੇ ਹੋਏ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਇਹ ਕਦਮ ਚੁੱਕਿਆ ਗਿਆ ਹੈ। ਸੰਯੁਕਤ ਰਾਸ਼ਟਰ ਅਨੁਸਾਰ 28 ਫਰਵਰੀ ਤੋਂ ਹੋਰਮੁਜ਼ ਅਤੇ ਉਸ ਦੇ ਨੇੜੇ ਹੋਏ ਹਮਲਿਆਂ ’ਚ ਹੁਣ ਤੱਕ 14 ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੇ ਕਿਹਾ ਕਿ ਹਾਲਾਤ ਆਮ ਹੋਣ ਤੱਕ ਇਹ ਨਿਰਦੇਸ਼ ਲਾਗੂ ਰਹੇਗਾ। ਡੀ.ਜੀ.ਐਮ.ਏ. ਨੇ ਕਿਹਾ ਕਿ ਫਾਰਸ ਦੀ ਖਾੜੀ, ਹੋਰਮੁਜ਼ ਜਲਮਾਰਗ ਅਤੇ ਨੇੜੇ ਇਲਾਕਿਆਂ ’ਚੋਂ ਲੰਘਣ ਵਾਲੇ ਜਹਾਜ਼ਾਂ ਦੇ ਕੈਪਟਨ ਸੁਰੱਖਿਆ ਨੂੰ ਲੈ ਕੇ ਵੱਧ ਚੌਕਸ ਰਹਿਣ।
ਪਿਛਲੀ ਖ਼ਬਰ ਨਤੀਜੇ ਹੋਰ ਗੰਭੀਰ ਹੋਣਗੇ-ਟਰੰਪ ਦੀ ਸਖ਼ਤ ਚਿਤਾਵਨੀ ਅਗਲੀ ਖ਼ਬਰ ਅਮਰੀਕਾ ਵਲੋਂ ਈਰਾਨ ’ਤੇ ਹਵਾਈ ਹਮਲੇ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।